ਆਕਲੈਂਡ— ਨਿਊਜ਼ੀਲੈਂਡ ਦੇ ਫੇਅਰਵੇਲ ਸਿਪਟ ਸਮੁਦੰਰੀ ਕੰਢੇ 'ਤੇ ਫਸੀਆਂ ਕਰੀਬ 200 ਵ੍ਹੇਲ ਮੱਛੀਆਂ ਸ਼ਨੀਵਾਰ ਨੂੰ ਪਾਣੀ ਵਿਚ ਪਰਤਣ ਵਿਚ ਸਫਲ ਰਹੀਆਂ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਰਾਤ ਨੂੰ ਕਰੀਬ 400 ਤੋਂ ਵਧੇਰੇ ਵ੍ਹੇਲ ਮੱਛੀਆਂ ਸਮੁੰਦਰੀ ਕੰਢੇ 'ਤੇ ਆ ਗਈਆਂ ਸਨ ਅਤੇ ਇੱਥੇ ਫਸ ਗਈਆਂ ਸਨ। ਇਨ੍ਹਾਂ 'ਚੋਂ 200 ਦੇ ਕਰੀਬ ਵ੍ਹੇਲ ਮੱਛੀਆਂ ਦੀ ਮੌਤ ਹੋ ਗਈ ਸੀ ਜਦੋਂ ਕਿ ਬਾਕੀ ਦੀ ਹਾਲਤ ਵੀ ਠੀਕ ਨਹੀਂ ਸੀ। ਇੰਨੀਂ ਵੱਡੀ ਗਿਣਤੀ ਵਿਚ ਇਹ ਵ੍ਹੇਲ ਮੱਛੀਆਂ ਆਪਣੀਆਂ ਮ੍ਰਿਤਕ ਸਾਥਣਾਂ ਨੂੰ ਦੇਖਣ ਲਈ ਸਮੁੰਦਰੀ ਕੰਢੇ 'ਤੇ ਆਈਆਂ ਸਨ ਅਤੇ ਮਾਰੀਆਂ ਗਈਆਂ। ਸ਼ਨੀਵਾਰ ਸਮੁੰਦਰ ਦੀਆਂ ਲਹਿਰਾਂ ਆਉਣ ਕਰਕੇ ਜ਼ਿੰਦਾ ਬਚੀਆਂ ਵ੍ਹੇਲ ਮੱਛੀਆਂ ਸਮੁੰਦਰ ਵਿਚ ਵਾਪਸ ਜਾਣ ਵਿਚ ਸਫਲ ਰਹੀਆਂ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਇੱਥੇ 17 ਹੋਰ ਵ੍ਹੇਲ ਮੱਛੀਆਂ ਹਨ, ਜੋ ਅਜੇ ਵੀ ਸਮੁੰਦਰੀ ਕੰਢੇ 'ਤੇ ਫਸੀਆਂ ਹਨ। ਇਨ੍ਹਾਂ ਨੂੰ ਵ੍ਹੇਲ ਮੱਛੀਆਂ ਨੂੰ ਸਮੁੰਦਰੀ ਲਹਿਰਾਂ ਦੀ ਸਹਾਇਤਾ ਨਾਲ ਪਾਣੀ ਵਿਚ ਵਾਪਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਮਾਰ, ਜ਼ਖਮੀ ਹੋਣ ਜਾਂ ਫਿਰ ਰਸਤਾ ਭਟਕਣ ਕਰਕੇ ਇਹ ਵ੍ਹੇਲ ਮੱਛੀਆਂ ਸਮੁੰਦਰੀ ਤੱਟ 'ਤੇ ਆ ਜਾਂਦੀਆਂ ਹਨ ਅਤੇ ਇੱਥੇ ਫਸ ਜਾਂਦੀਆਂ ਹਨ। ਪਰ ਇਹ ਪਹਿਲੀ ਵਾਰ ਹੈ ਜਦੋਂ ਇੰਨੀਂ ਵੱਡੀ ਗਿਣਤੀ ਵਿਚ ਵ੍ਹੇਲ ਮੱਛੀਆਂ ਇੱਥੇ ਫਸੀਆਂ ਅਤੇ ਮਾਰੀਆਂ ਗਈਆਂ।
ਟਰੰਪ ਨੂੰ ਚੁਣੌਤੀ ਦੇਣ ਲਈ ਉੱਤਰੀ ਕੋਰੀਆ ਨੇ ਕੀਤਾ ਬੈਲਿਸਟਿਕ ਮਿਜ਼ਾਇਲ ਦਾ ਪ੍ਰੀਖਣ : ਸਿਓਲ
NEXT STORY