ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਸਾਲ 2019 ਇਕ ਪਾਸੇ ਜਿਥੇ ਘਰੇਲੂ ਮਾਮਲਿਆਂ ਵਿਚ ਮਹਾਦੋਸ਼ ਜਿਹੀ ਕਾਰਵਾਈ ਦੀਆਂ ਚੁਣੌਤੀਆਂ ਖੜੀਆਂ ਕਰਨ ਵਾਲਾ ਰਿਹਾ, ਉਥੇ ਹੀ ਦੂਜੇ ਪਾਸੇ ਅੰਤਰਰਾਸ਼ਟਰੀ ਪੱਧਰ 'ਤੇ ਆਈ.ਐਸ. ਦੇ ਖਿਲਾਫ ਮੁਹਿੰਮ ਵਿਚ ਇਕ ਨਵੇਂ ਵਪਾਰ ਸਮਝੌਤੇ ਦੇ ਰੂਪ ਵਿਚ ਉਹਨਾਂ ਨੂੰ ਦੋ ਵੱਡੀਆਂ ਸਫਲਤਾਵਾਂ ਮਿਲਿਆਂ।
ਅਸਲ ਵਿਚ ਇਸੇ ਸਾਲ ਅਮਰੀਕੀ ਕਮਾਂਡੋ ਦੀ ਇਕ ਮੁਹਿੰਮ ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀ ਸਮੂਹ ਦੇ ਸਰਗਨੇ ਅਬੂ ਬਕਰ ਅਲ ਬਗਦਾਦੀ ਮਾਰਿਆ ਗਿਆ। ਉਥੇ ਹੀ ਅਮਰੀਕਾ ਨੇ ਕੈਨੇਡਾ ਤੇ ਮੈਕਸੀਕੋ ਦੇ ਨਾਲ ਇਕ ਨਵਾਂ ਵਪਾਰ ਸਮਝੌਤਾ ਵੀ ਕੀਤਾ। ਅਫਗਾਨਿਸੰਤਾਨ ਵਿਚ ਜੰਗ ਖਤਮ ਕਰਨ ਦੀ ਦਿਸ਼ਾ ਵਿਚ ਵਾਸ਼ਿੰਗਟਨ ਨੇ ਤਾਲਿਬਾਨ ਨੂੰ ਗੱਲਬਾਤ ਦੇ ਲਈ ਸੱਦਾ ਦਿੱਤਾ ਪਰ ਬਾਅਦ ਵਿਚ ਗੱਲਬਾਤ ਦੇ ਖਤਮ ਹੋਣ ਦਾ ਐਲਾਨ ਕਰ ਦਿੱਤਾ ਤੇ ਆਖਿਰਕਾਰ ਇਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ। ਉੱਤਰ ਕੋਰੀਆ ਦੇ ਮਾਮਲੇ ਵਿਚ ਜਿਥੇ ਟਰੰਪ ਨੂੰ ਇਕ ਇਤਿਹਾਸਿਕ ਸਮਝੌਤੇ ਦੀ ਵਿਚੋਲਗੀ ਕਰਨ ਦੀ ਆਸ ਸੀ, ਉਥੇ ਹੀ ਕਿਮ ਜੋਂਗ ਉਨ ਦੇ ਨਾਲ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸਿਖਰ ਬੈਠਕ ਦਾ ਵਿਰੋਧ ਖਤਮ ਹੋਇਆ। ਬਾਅਦ ਵਿਚ ਟਰੰਪ ਨੇ ਨਵੀਂ ਬੈਠਕ ਦਾ ਇੰਤਜ਼ਾਮ ਕੀਤਾ ਪਰ ਸਾਲ ਦੇ ਅਖੀਰ ਵਿਚ ਉੱਤਰ ਕੋਰੀਆ ਨੇ ਰਾਕਟਾਂ ਦਾ ਪ੍ਰੀਖਣ ਕਰਕੇ ਧਮਕੀ ਦਿੱਤੀ ਕਿ ਜੇਕਰ ਅਮਰੀਕਾ ਨੇ ਰਿਆਇਤਾਂ ਦੀ ਪੇਸ਼ਕਸ਼ ਨਹੀਂ ਕੀਤੀ ਤਾਂ ਉਸ ਨੂੰ ਕ੍ਰਿਸਮਸ ਦਾ ਤਿਓਹਾਰ ਦਿੱਤਾ ਜਾਵੇਗਾ।
ਉਥੇ ਹੀ ਵੈਨੇਜ਼ੁਏਲਾ ਵਿਚ ਟਰੰਪ ਨੂੰ ਸਫਲਤਾ ਨਹੀਂ ਮਿਲ ਸਕੀ, ਜਿਥੇ ਵਿਰੋਧੀ ਧਿਰ ਨੂੰ ਅਮਰੀਕੀ ਸਮਰਥਨ ਦੇ ਬਾਵਜੂਦ ਖੱਬੇਪੱਖੀ ਨੇਤਾ ਨਿਕੋਲਸ ਮਾਦੁਰੋ ਸੱਤਾ ਵਿਚ ਪਰਤ ਆਏ। ਚੀਨ ਦੇ ਨਾਲ ਚੱਲ ਰਹੇ ਵਪਾਰ ਯੁੱਧ ਵਿਚ ਸਾਲ ਦੇ ਅਖੀਰ ਵਿਚ ਤਣਾਅ ਕੁਝ ਘੱਟ ਹੋਇਆ ਜਦੋਂ ਇਕ ਛੋਟੇ ਸਮਝੌਤੇ ਦੇ ਤਹਿਤ ਟਰੰਪ ਨੇ ਕੁਝ ਟੈਕਸ ਹਟਾਉਣ ਦਾ ਐਲਾਨ ਕੀਤਾ, ਜਿਸ ਦੇ ਬਦਲੇ ਬੀਜਿੰਗ ਨੇ ਹੋਰ ਵਧੇਰੇ ਅਮਰੀਕੀ ਚੀਜ਼ਾਂ ਖਰੀਦਣ ਦਾ ਸੰਕਲਪ ਲਿਆ। ਪਰ ਵਿਸ਼ਵ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿਚਾਲੇ ਤਕਰਾਰ ਹੁਣ ਵੀ ਕਾਇਮ ਹੈ। ਟਰੰਪ ਵਲੋਂ ਸੀਰੀਆ ਤੋਂ ਅਮਰੀਕੀ ਫੌਜੀਆਂ ਨੂੰ ਹਟਾਉਣ ਦਾ ਹੁਕਮ ਦਿੱਤੇ ਜਾਣ ਦੀ ਉਹਨਾਂ ਦੇ ਰਿਪਬਲਿਕਨ ਸਹਿਯੋਗੀਆਂ ਨੇ ਨਿੰਦਾ ਕੀਤੀ। ਅਸਲ ਵਿਚ ਉਹਨਾਂ ਦੇ ਇਸ ਐਲਾਨ ਨੇ ਤੁਰਕੀ ਦੇ ਲਈ ਕੁਰਦ ਲੜਾਕਿਆਂ 'ਤੇ ਹਮਲੇ ਦਾ ਰਸਤਾ ਬਣਾ ਦਿੱਤਾ ਸੀ।
ਦਸੰਬਰ ਵਿਚ ਨਾਟੋ ਦੀ ਸਿਖਰ ਬੈਠਕ ਵਿਚ ਟਰੰਪ ਦੀ ਸਹਿਯੋਗੀ ਦੇਸ਼ਾਂ ਦੇ ਕਈ ਨੇਤਾਵਾਂ ਨਾਲ ਤਕਰਾਰ ਵੀ ਦੇਖਣ ਨੂੰ ਮਿਲੀ ਤੇ ਉਹਨਾਂ ਦਾ ਮਜ਼ਾਕ ਵੀ ਬਣਾਇਆ ਗਿਆ। ਉਹ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਦੇ ਹਟਣ ਦੇ ਆਪਣੇ ਐਲਾਨ 'ਤੇ ਅੱਗੇ ਵਧੇ। ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਦਾ ਪ੍ਰਚਾਰ 18 ਦਸੰਬਰ ਨੂੰ ਟਰੰਪ ਦੇ ਮਹਾਦੋਸ਼ ਦੇ ਸਾਏ ਵਿਚ ਸ਼ੁਰੂ ਹੋਇਆ, ਜਦੋਂ ਅਮਰੀਕੀ ਸੰਸਦ ਦੇ ਡੈਮੋਕ੍ਰੇਟ ਮੈਂਬਰਾਂ ਨੇ ਇਸ ਪ੍ਰਸਤਾਵ 'ਤੇ ਵੋਟਿੰਗ ਕੀਤੀ ਕਿ ਟਰੰਪ ਨੇ ਅਮਰੀਕਾ ਦੇ ਘਰੇਲੂ ਮਾਮਲੇ ਵਿਚ ਦਖਲ ਦੇ ਲਈ ਯੂਕ੍ਰੇਨ 'ਤੇ ਦਬਾਅ ਬਣਾਇਆ ਸੀ।
ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਸਾਬਕਾ ਸਹਿਯੋਗੀ ਨੀਲ ਗਾਰਡੀਨਰ ਨੇ ਕਿਹਾ ਹੈ ਕਿ ਟਰੰਪ ਨੇ ਮਹੱਤਵਪੂਰਨ ਸਫਲਤਾਵਾਂ ਹਾਸਲ ਕੀਤੀਆਂ ਹਨ। ਉਹਨਾਂ ਨੇ ਕਿਹਾ ਕਿ ਅਸੀਂ ਦੇਖਿਆ ਕਿ ਇਰਾਕ ਤੇ ਸੀਰੀਆ ਵਿਚ ਆਈ.ਐਸ.ਆਈ.ਐਸ. ਦੇ 99 ਫੀਸਦੀ ਭੂ ਖੇਤਰ ਨੂੰ ਵਾਪਸ ਲੈ ਲਿਆ ਗਿਆ। ਉਹਨਾਂ ਨੇ ਕਿਹਾ ਕਿ ਟਰੰਪ ਨੇ ਈਰਾਨ ਨੂੰ ਕਮਜ਼ੋਰ ਕੀਤਾ ਹੈ, ਜਿਥੇ ਨਵੰਬਰ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਹੋਏ। ਘਰੇਲੂ ਪੱਧਰ 'ਤੇ ਟਰੰਪ ਨੂੰ ਇਕ ਵੱਡੀ ਵਿਧਾਈ ਸਫਲਤਾ ਉਸ ਵੇਲੇ ਹੱਥ ਲੱਗੀ ਜਦੋਂ ਡੈਮੋਕ੍ਰੇਟ ਨੀਤ ਸਦਨ ਨੇ ਉੱਤਰ ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਲਈ ਸਮਰਥਨ ਕੀਤਾ।
ਫੂਡ ਚੇਨ ਨੇ ਆਪਣੇ ਲੋਗੋ 'ਚ ਵਰਤੀ ਬਰੂਸ ਲੀ ਦੀ ਫੋਟੋ, ਬੇਟੀ ਨੇ ਠੋਕ ਦਿੱਤਾ ਮੁਕੱਦਮਾ
NEXT STORY