ਲੰਡਨ-ਬ੍ਰਿਟੇਨ 'ਚ ਬਲੱਡ ਕਲਾਟਿੰਗ (ਖੂਨ ਦੇ ਥੱਕੇ) ਦੇ 25 ਮਾਮਲੇ ਸਾਹਮਣੇ ਆਏ ਹਨ ਜੋ ਸੰਭਾਵਿਤ ਤੌਰ 'ਤੇ ਐਸਟ੍ਰਾਜੇਨੇਕਾ ਵੈਕਸੀਨ ਨਾਲ ਜੁੜੇ ਹਨ। ਖੂਨ ਦੇ ਥੱਕੇ ਜੰਮਣ ਦੇ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਵੈਕਸੀਨ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਹੋਣ ਲੱਗੇ ਹਨ। ਇਸ ਤੋਂ ਪਹਿਲਾਂ ਵੈਕਸੀਨ ਲੱਗਣ ਤੋਂ ਬਾਅਦ ਸਾਹਮਣੇ ਆਏ ਖੂਨ ਦੇ ਥੱਕੇ ਜੰਮਣ ਦੇ ਮਾਮਲਿਆਂ ਦੇ ਮੱਦੇਨਜ਼ਰ ਕਈ ਯੂਰਪੀਨ ਦੇਸ਼ਾਂ ਨੇ ਸਾਵਧਾਨੀ ਵਾਲੇ ਕਦਮ ਚੁੱਕਦੇ ਹੋਏ ਵੈਕਸੀਨ ਲਵਾਉਣ ਤੋਂ ਮਨਾ ਕਰ ਦਿੱਤਾ ਹੈ। ਇਸ ਤੋਂ ਬਾਅਦ ਯੂਰਪੀਨ ਮੈਡੀਕਲ ਏਜੰਸੀ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਵੈਕਸੀਨ ਦੀ ਵਰਤੋਂ ਨੂੰ ਹਰੀ ਝੰਡੀ ਦਿਖਾਈ।
ਇਹ ਵੀ ਪੜ੍ਹੋ-ਦੁਨੀਆ ਲਈ ਖੁੱਲ੍ਹੀ ਸਭ ਤੋਂ ਵੱਡੀ ਦੂਰਬੀਨ, ਜਾਣੋਂ ਕੀ ਹੈ ਖਾਸੀਅਤ
ਮੈਡੀਕਲ ਅਤੇ ਹੈਲਥਕੇਅਰ ਪ੍ਰੋਡਕਟ ਰੈਗੂਲੇਟਰੀ ਏਜੰਸੀ (ਐੱਮ.ਐੱਚ.ਆਰ.ਏ.) ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਬ੍ਰਿਟੇਨ 'ਚ ਖੂਨ ਦੇ ਥੱਕੇ ਜੰਮਣ ਦੇ ਮਾਮਲਿਆਂ ਦੀ ਗਿਣਤੀ 30 ਹੋ ਗਈ ਹੈ। ਰੈਗੂਲੇਟਰ ਦਾ ਕਹਿਣਾ ਹੈ ਕਿ ਵੈਕਸੀਨ ਦਾ ਲਾਭ ਇਸ ਦੀ ਪ੍ਰਭਾਵਕਾਰਿਤਾ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਆਕਸਫੋਰਡ ਯੂਨਵਰਸਿਟੀ ਨਾਲ ਮਿਲਾ ਕੇ ਤਿਆਰ ਕੀਤੀ ਗਈ ਐਸਟ੍ਰਾਜੇਨੇਕਾ ਵੈਕਸੀਨ ਦੇ ਉੱਤੇ ਹੁਣ ਜਾਂਚ ਵਧ ਗਈ ਹੈ। ਯੂਰਪ 'ਚ ਇਸ ਵੈਕਸੀਨ ਨੂੰ ਲੈ ਕੇ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਖੂਨ ਦੇ ਥੱਕੇ ਜੰਮਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਯੂਰਪ ਦੇ ਕਈ ਦੇਸ਼ਾਂ 'ਚ ਵੈਕਸੀਨ ਦੀ ਵਰਤੋਂ ਜਾਰੀ ਹੈ। ਮਹਾਮਾਰੀ ਦੇ ਕਹਿਰ ਤੋਂ ਬਚਣ ਲਈ ਹੁਣ ਤੱਕ ਪੂਰੇ ਖੇਤਰ 'ਚ ਲੱਖਾਂ ਵੈਕਸੀਨ ਡੋਜ਼ ਲੋਕਾਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਕੋਰੋਨਾ ਮਹਾਮਾਰੀ ਦੇ ਲੰਬੇ ਸਮੇਂ ਤੱਕ ਰਹਿਣ ਦਾ ਖਤਰਾ ਹੈ : WHO ਅਧਿਕਾਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਸਖਤ ਤਾਲਾਬੰਦੀ ਕਾਰਣ ਇਟਲੀ ਦੇ ਸਿਹਤ ਮੰਤਰੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
NEXT STORY