ਨਵੀਂ ਦਿੱਲੀ (ਏਜੰਸੀ)- ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਦਾ ਪੂਰੇ ਵਿਸ਼ਵ ਵਿਚ ਕਹਿਰ ਵਰ੍ਹ ਰਿਹਾ ਹੈ, ਜਿਸ ਕਾਰਨ ਹੁਣ ਤੱਕ ਤਕਰੀਬਨ 5100 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਜਦੋਂ ਕਿ 1,25000 ਤੋਂ ਵਧੇਰੇ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਹੁਣ ਤੱਕ 125 ਮੁਲਕ ਇਸ ਦੀ ਲਪੇਟ ਵਿਚ ਹਨ ਅਤੇ ਸਰਕਾਰਾਂ ਵਲੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਕਈ ਮੁਲਕਾਂ ਵਲੋਂ ਤਾਂ ਨੈਸ਼ਨਲ ਐਮਰਜੈਂਸੀ ਤੱਕ ਐਲਾਨੀ ਜਾ ਚੁੱਕੀ ਹੈ। ਇਟਲੀ ਵਿਚ ਤਾਂ ਲੋਕ ਘਰਾਂ ਵਿਚ ਹੀ ਬੰਦ ਹੋ ਗਏ ਹਨ ਤੇ ਬਿਨਾਂ ਵਜ੍ਹਾ ਘਰ ਵਿਚੋਂ ਬਾਹਰ ਆਉਣ ਵਾਲਿਆਂ ਨੂੰ ਭਾਰੀ ਜੁਰਮਾਨੇ ਵੀ ਲਗਾਏ ਜਾ ਰਹੇ ਹਨ। ਬ੍ਰਿਟੇਨ ਵਰਗੇ ਮੁਲਕ ਵਿਚ ਆਟਾ, ਟਾਇਲਟ ਪੇਪਰ ਤੱਕ ਖਤਮ ਹੋ ਗਏ ਹਨ। ਇਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਵੀ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਕੋਰੋਨਾ ਗਰਮ ਅਤੇ ਨਮੀ ਵਾਲੇ ਇਲਾਕਿਆਂ ’ਚ ਨਹੀਂ ਫੈਲਦਾ
ਵਾਇਰਸ ਗਰਮ ਅਤੇ ਨਮੀ ਵਾਲੇ ਇਲਾਕਿਆਂ ਸਮੇਤ ਹਰ ਖੇਤਰ ’ਚ ਫੈਲ ਸਕਦਾ ਹੈ। ਜੇਕਰ ਤੁਸੀਂ ਕੋਵਿਡ-19 ਪ੍ਰਭਾਵਿਤ ਖੇਤਰ ’ਚ ਜਾਂਦੇ ਹੋ ਤਾਂ ਸੁਰੱਖਿਆਤਮਕ ਤਰੀਕੇ ਅਪਣਾਓ। ਕੋਵਿਡ-19 ਦੇ ਖਿਲਾਫ ਖੁਦ ਨੂੰ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਹੱਥਾਂ ਦੀ ਸਫਾਈ ਕਰਨਾ। ਅਜਿਹਾ ਕਰਨ ਨਾਲ ਤੁਸੀਂ ਆਪਣੇ ਹੱਥਾਂ ਨੂੰ ਲੱਗਣ ਵਾਲੇ ਵਾਇਰਸ ਨੂੰ ਖਤਮ ਕਰ ਸਕਦੇ ਹੋ।
ਇਨਫੈਕਟਿਡ ਲੋਕਾਂ ਦਾ ਪਤਾ ਲਾਉਣ ’ਚ ਥਰਮਲ ਸਕੈਨਰ ਪ੍ਰਭਾਵੀ
ਇਹ ਉਨ੍ਹਾਂ ਲੋਕਾਂ ਦਾ ਪਤਾ ਲਾਉਣ ’ਚ ਪ੍ਰਭਾਵੀ ਹੈ, ਜਿਨ੍ਹਾਂ ਦੇ ਸਰੀਰ ਦਾ ਤਾਪਮਾਨ ਸਧਾਰਨ ਤੋਂ ਵਧੇਰੇ ਹੈ, ਜਦਕਿ ਇਹ ਉਨ੍ਹਾਂ ਲੋਕਾਂ ਦਾ ਪਤਾ ਨਹੀਂ ਲਾ ਲਕਦੇ, ਜੋ ਇਨਫੈਕਟਿਡ ਹਨ ਅਤੇ ਜਿਨ੍ਹਾਂ ਨੂੰ ਬੁਖਾਰ ਨਹੀਂ ਹੈ, ਕਿਉਂਕਿ ਸੰਕਰਮਿਤ ਲੋਕਾਂ ਨੂੰ ਬੁਖਾਰ ਹੋਣ ਅਤੇ ਬੁਖਾਰ ਦੇ ਵਿਕਸਿਤ ਹੋਣ ’ਚ 2 ਤੋਂ 10 ਦਿਨ ਲੱਗਦੇ ਹਨ।
ਗਰਮ ਪਾਣੀ ਨਾਲ ਨਹਾਉਣ ’ਤੇ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦੈ
ਜੇਕਰ ਤੁਹਾਨੂੰ ਲੱਗਦਾ ਹੈ ਕਿ ਗਰਮ ਪਾਣੀ ਨਾਲ ਨਹਾਉਣ ਨਾਲ ਤੁਸੀਂ ਇਸ ਨੂੰ ਫੈਲਣ ਤੋਂ ਰੋਕ ਸਕਦੇ ਹੋ ਤਾਂ ਤੁਸੀਂ ਗਲਤ ਹੋ। ਜ਼ਿਆਦਾ ਗਰਮ ਪਾਣੀ ਨਾਲ ਨਹਾਉਣਾ ਹਾਨੀਕਾਰਕ ਹੋ ਸਕਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਸਰੀਰ ਦਾ ਨਾਰਮਲ ਤਾਪਮਾਨ 36.5 ਡਿਗਰੀ ਸੈਲਸੀਅਸ ਤੋਂ 37 ਸੈਲਸੀਅਸ ਤੱਕ ਰਹਿੰਦਾ ਹੈ।
ਮੱਛਰ ਦੇ ਕੱਟਣ ਨਾਲ ਕੋਰੋਨਾ ਫੈਲ ਸਕਦਾ ਹੈ
ਅੱਜ ਤੱਕ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਸ ਗੱਲ ਦਾ ਕੋਈ ਸਬੂਤ ਹੈ ਕਿ ਕੋਰੋਨਾ ਵਾਇਰਸ ਮੱਛਰਾਂ ਰਾਹੀਂ ਫੈਲਦਾ ਹੈ, ਜਦ ਇਕ ਇਨਫੈਕਟਿਡ ਵਿਅਕਤੀ ਖੰਘਦਾ ਅਤੇ ਛਿੱਕ ਮਾਰਦਾ ਹੈ ਤਾਂ ਉਸ ਦੀ ਲਾਰ ਜਾਂ ਨੱਕ ’ਚੋਂ ਨਿਕਲੀਆਂ ਬੂੰਦਾਂ ਦੇ ਸੰਪਰਕ ’ਚ ਆਉਣ ਨਾਲ ਹੀ ਇਹ ਵਾਇਰਸ ਫੈਲਦਾ ਹੈ। ਆਪਣੇ ਆਪ ਨੂੰ ਬਚਾਉਣ ਲਈ ਹੱਥ ਰਗੜ ਕੇ ਸਾਫ ਕਰੋ। ਇਸ ਤੋਂ ਇਲਾਵਾ ਖੰਘਣ ਅਤੇ ਛਿੱਕ ਮਾਰਨ ਵਾਲੇ ਕਿਸੇ ਵੀ ਵਿਅਕਤੀ ਦੇ ਨੇੜੇ ਜਾਣ ਤੋਂ ਬਚੋ।
ਨਿਮੋਨੀਆ ਖਿਲਾਫ ਟੀਕਾ ਕੋਰੋਨਾ ਤੋਂ ਬਚਾਅ ਕਰ ਸਕਦਾ ਹੈ
ਨਹੀਂ, ਨਿਮੋਨੀਆ ਖਿਲਾਫ ਟੀਕੇ, ਜਿਸ ਤਰ੍ਹਾਂ ਨਿਊਮੋਕੋਕਲ ਵੈਕਸੀਨ ਅਤੇ ਹਿਮੋਫਿਲਸ ਇਨਫਲੁਏਂਜਾ ਟਾਈਪ ਬੀ (ਐੱਚ.ਆਈ.ਬੀ.) ਵੈਕਸੀਨ, ਕੋਰੋਨਾ ਵਾਇਰਸ ਦੇ ਖਿਲਾਫ ਕੋਈ ਸੁਰੱਖਿਆ ਨਹੀਂ ਦਿੰਦਾ। ਇਹ ਵਾਇਰਸ ਇੰਨਾ ਨਵਾਂ ਅਤੇ ਵੱਖਰਾ ਹੈ ਕਿ ਇਸ ਨੂੰ ਆਪਣੇ ਟੀਕੇ ਦੀ ਲੋੜ ਹੈ। ਖੋਜਕਰਤਾ ਟੀਕਾ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ WHO ਉਨ੍ਹਾਂ ਦੇ ਯਤਨਾਂ ਦਾ ਸਮਰਥਨ ਕਰ ਰਿਹਾ ਹੈ।
ਨੋਇਡਾ ’ਚ ਇਕ ਕੰਪਨੀ ਬੰਦ; 707 ਕਰਮਚਾਰੀ ਨਿਗਰਾਨੀ ਹੇਠ
NEXT STORY