ਓਟਾਵਾ — ਓਟਾਵਾ ਪੁਲਸ ਨੇ 37 ਸਾਲਾਂ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ, ਜਿਸ 'ਤੇ ਮਾਰਚ ਮਹੀਨੇ ਬੱਸਾਂ 'ਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗ ਚੁੱਕੇ ਹਨ। ਪੁਲਸ ਨੇ ਜਿਨਸੀ ਸ਼ੋਸਣ ਦੇ 29 ਹੋਰਨਾਂ ਮਾਮਲਿਆਂ 'ਚ ਉਸ ਨੂੰ ਦੋਸ਼ੀ ਪਾਇਆ ਹੈ। ਇਹ ਦੋਸ਼ ਜਾਂਚ ਅਧਿਕਾਰੀਆਂ ਵੱਲੋਂ ਕੋਰਟ ਨੂੰ ਸੌਂਪੀ ਗਈ ਰਿਪੋਰਟ ਤੋਂ ਬਾਅਦ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਮਾਰਚ 'ਚ ਜਾਂਚ ਅਧਿਕਾਰੀਆਂ ਵੱਲੋਂ ਦੋਸ਼ੀ ਵਿਅਕਤੀ ਦੀ ਫੋਟੋ ਜਾਰੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਕਈ ਔਰਤਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਦੋਸ਼ੀ ਵਿਅਕਤੀ ਬੱਸ 'ਚ ਖਾਲੀ ਸੀਟ ਦੇਖ ਕੇ ਉਨ੍ਹਾਂ ਕੋਲ ਆ ਕੇ ਬੈਠ ਜਾਂਦਾ ਸੀ ਅਤੇ ਜਿਨਸੀ ਸ਼ੋਸ਼ਣ ਕਰਦਾ ਸੀ।
ਜਾਣਕਾਰੀ ਮੁਤਾਬਕ ਦੋਸ਼ੀ ਵਿਅਕਤੀ ਦੀ ਪਛਾਣ ਮੁਹੰਮਦ ਅਲ ਹੁਸੈਨੀ (37) ਵੱਜੋਂ ਕੀਤੀ ਗਈ ਸੀ। ਪੁਲਸ ਵੱਲੋਂ ਕਿਹਾ ਗਿਆ ਕਿ ਮਾਰਚ ਮਹੀਨੇ 'ਚ ਮੁਹੰਮਦ 'ਤੇ ਬੱਸਾਂ 'ਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਗਏ ਸਨ। ਪਰ ਇਸ ਤੋਂ 1 ਮਹੀਨੇ ਬਾਅਦ ਹੀ ਉਸ ਨੂੰ ਜਿਨਸੀ ਸ਼ੋਸਣ ਦੇ 29 ਹੋਰ ਮਾਮਲਿਆਂ 'ਚ ਦੋਸ਼ੀ ਪਾਇਆ ਗਿਆ ਹੈ। ਓਟਾਵਾ ਪੁਲਸ ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਅਧਿਕਾਰੀ ਦੋਸ਼ੀ ਵਿਅਕਤੀ ਦੀ ਭਾਲ ਕਰ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਿਮਾਗ ਦੇ ਕੰਮ ਕਰਨ ਦੇ ਤਰੀਕੇ ਨੂੰ ਕੰਟਰੋਲ ਕਰ ਸਕਦੈ ਨਵਾਂ ਜੈਵ ਯੰਤਰ
NEXT STORY