ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ’ਤੇ 200 ਫੀਸਦੀ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਚੀਨ ਅਮਰੀਕਾ ਨੂੰ ਲੋੜੀਂਦੀ ਮਾਤਰਾ ਵਿਚ ਚੁੰਬਕ ਸਪਲਾਈ ਨਹੀਂ ਕਰਦਾ ਹੈ ਤਾਂ ਉਥੋਂ ਇੰਪੋਰਟ ਹੋਣ ਵਾਲੇ ਸਾਮਾਨ ’ਤੇ ਭਾਰੀ ਟੈਰਿਫ ਲਾਇਆ ਜਾ ਸਕਦਾ ਹੈ।
ਟਰੰਪ ਨੇ ਓਵਲ ਦਫਤਰ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਉਹ ਚੀਨ ਨਾਲ ਬਿਹਤਰ ਸਬੰਧ ਚਾਹੁੰਦੇ ਹਨ ਪਰ ਵਪਾਰਕ ਤਣਾਅ ਅਜੇ ਵੀ ਕਾਇਮ ਹੈ। ਉਨ੍ਹਾਂ ਕਿਹਾ ਕਿ ਵਪਾਰ ਵਿਵਾਦ ਵਿਚ ਵਾਸ਼ਿੰਗਟਨ ਦੀ ਸਥਿਤੀ ਉਨ੍ਹਾਂ ਨਾਲੋਂ ਮਜ਼ਬੂਤ ਹੈ। ਟਰੰਪ ਨੇ ਕਿਹਾ ਕਿ ਚੀਨ ਕੋਲ ਕੁਝ ਕਾਰਡ ਹਨ। ਸਾਡੇ ਕੋਲ ਵੀ ਕੁਝ ਕਾਰਡ ਹਨ ਪਰ ਮੈਂ ਇਹ ਕਾਰਡ ਨਹੀਂ ਖੇਡਣਾ ਚਾਹੁੰਦਾ। ਜੇਕਰ ਮੈਂ ਅਜਿਹਾ ਕੀਤਾ ਤਾਂ ਚੀਨ ਬਰਬਾਦ ਹੋ ਜਾਵੇਗਾ। ਮੈਂ ਇਹ ਕਾਰਡ ਨਹੀਂ ਖੇਡਾਂਗਾ।
ਟਰੰਪ ਨੇ ਇਹ ਟਿੱਪਣੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੁੰਗ ਨਾਲ ਮੁਲਾਕਾਤ ਦੌਰਾਨ ਕੀਤੀ। ਟਰੰਪ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲ ਕੀਤੀ ਹੈ ਅਤੇ ਬੀਜਿੰਗ ਦੀ ਫੇਰੀ ’ਤੇ ਵਿਚਾਰ ਕਰ ਰਹੇ ਹਨ। ਇਸ ਵੇਲੇ ਅਮਰੀਕਾ ਨੇ ਚੀਨ ’ਤੇ 30 ਫੀਸਦੀ ਟੈਰਿਫ ਲਾਇਆ ਹੈ, ਜਦਕਿ ਚੀਨ ਨੇ ਅਮਰੀਕਾ ’ਤੇ 10 ਫੀਸਦੀ ਟੈਰਿਫ ਲਾਇਆ ਹੋਇਆ ਹੈ।
ਇਹ ਵੀ ਪੜ੍ਹੋ- 'ਰੂਸ ਨਾਲ ਜੰਗ ਖਤਮ ਕਰਾਉਣ ’ਚ ਯੋਗਦਾਨ ਪਾਵੇਗਾ ਭਾਰਤ' : ਜ਼ੇਲੈਂਸਕੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''ਮੇਰੇ ਕੋਲ ਅਜਿਹੇ ਕਾਰਡ ਹਨ, ਜਿਨ੍ਹਾਂ ਨੂੰ ਖੋਲ੍ਹ ਦਿੱਤਾ ਤਾਂ ਬਰਬਾਦ ਹੋ ਜਾਵੇਗਾ ਚੀਨ'' ; ਟਰੰਪ
NEXT STORY