ਰੋਮ (ਅਨਸ) - ਇਟਲੀ ਵਿਚ ਭਿਆਨਕ ਅੱਗ ਨਾਲ ਜੰਗਲ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੱਤਾ ਹੈ। ਅੱਗ ਏਨੀ ਫੈਲ ਗਈ ਹੈ ਕਿ 3 ਲੋਕਾਂ ਦੀ ਝੁਲਸ ਕੇ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਾਲਾਬ੍ਰਿਯਾ ਖੇਤਰ ਦੇ ਗ੍ਰੋਟੇਰੀਆ ਸ਼ਹਿਰ ਨੇੜੇ ਘਰ ਵਿਚ ਅੱਗ ਲੱਗਣ ਨਾਲ 77 ਸਾਲ ਦੇ ਇਕ ਵਿਅਕਤੀ ਦੀ ਆਪਣੇ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਮੇਅਰ ਨੇ ਇਕ ਅਲਰਟ ਜਾਰੀ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਜਦੋਂ ਤੱਕ ਲੋੜ ਨਾ ਹੋਵੇ, ਓਦੋਂ ਤੱਕ ਆਪਣੇ ਘਰ ਤੋਂ ਬਾਹਰ ਨਾ ਨਿਕਲੋ।
ਇਹ ਵੀ ਪੜ੍ਹੋ - ਕੈਲੀਫੋਰਨੀਆ: ਘਰ 'ਚ ਦਾਖਲ ਹੋ ਕੇ ਵਿਅਕਤੀ ਨੇ ਕੀਤਾ 8 ਸਾਲਾਂ ਬੱਚੀ ਦਾ ਜਿਨਸੀ ਸ਼ੋਸ਼ਣ
2 ਹੋਰ ਜੰਗਲਾਂ ਦੀ ਅੱਗ ਕੈਲਾਬ੍ਰਿਯਾ ਦੇ ਐਸਪ੍ਰੋਮੋਂਟੇ ਨੈਸ਼ਨਲ ਪਾਰਕ ਦੇ ਵਿਸ਼ਾਲ ਖੇਤਰਾਂ ਨੂੰ ਖਤਰੇ ਵਿਚ ਪਾ ਰਹੀ ਹੈ, ਜਿਸ ਵਿਚ ਪ੍ਰਸਿੱਧ ਸਾਂਤਾ ਮਾਰੀਆ ਡੀ ਪੋਲਸੀ ਪਾਰਕ ਵੀ ਸ਼ਾਮਲ ਹੈ, ਜਿਸ ਨਾਲ ਮੁੱਖ ਸੜਕ ਕਟ ਗਈ ਅਤੇ ਤੀਰਥ ਯਾਤਰੀਆਂ ਅਤੇ ਨਿਵਾਸੀਆਂ ਦੀ ਪਲਾਇਣ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
IMF ਇਸ ਮਹੀਨੇ ਪਾਕਿਸਤਾਨ ਨੂੰ 2.77 ਅਰਬ ਡਾਲਰ ਕਰਵਾਏਗਾ ਉਪਲੱਬਧ
NEXT STORY