ਡੋਡੋਮਾ-ਤੰਜ਼ਾਨੀਆ ਦੇ ਦਾਰ ਐੱਸ ਸਲਾਮ 'ਚ ਫ੍ਰਾਂਸੀਸੀ ਦੂਤਘਰ ਨੇੜੇ ਇਕ ਸੰਘਰਸ਼ ਦੌਰਾਨ ਦੋ ਪੁਲਸ ਅਧਿਕਾਰੀਆਂ ਸਮੇਤ ਤਿੰਨ ਲੋਕਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਇੰਸਪੈਕਟਰ ਸਾਈਮਨ ਸਿਰੋ ਨੇ ਪੱਤਰਕਾਰਾਂ ਨੂੰ ਕਿਹਾ ਕਿ ਹਥਿਆਰਬੰਦ ਵਿਅਕਤੀ ਇਕ ਵਿਦੇਸ਼ੀ ਸੀ ਅਤੇ ਪੁਲਸ ਦਾ ਮੰਨਣਾ ਹੈ ਕਿ ਉਹ ਸੋਮਾਲੀਆ ਦਾ ਸੀ।
ਇਹ ਵੀ ਪੜ੍ਹੋ : ਪੋਲੈਂਡ ਨੇ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦੀ ਮੁਹਿੰਮ ਨੂੰ ਰੋਕਿਆ
ਪੁਲਸ ਨੇ ਇਸ ਸੰਬਧ 'ਚ ਤੁਰੰਤ ਜਾਣਕਾਰੀ ਨਹੀਂ ਦਿੱਤੀ। ਅਮਰੀਕੀ ਦੂਤਘਰ ਨੇ ਸੁਰੱਖਿਆ ਦੇ ਮੱਦੇਨਜ਼ਰ ਨਾਗਰਿਕਾਂ ਨੂੰ ਖੇਤਰ ਤੋਂ ਬਚਣ ਦੀ ਚਿਤਾਵਨੀ ਦਿੱਤੀ ਹੈ। ਰਾਸ਼ਟਰਪਤੀ ਸਾਮਿਆ ਸੁਲੁਹੂ ਹਸਨ ਵੱਲੋਂ ਸ਼ਹਿਰ ਦੇ ਇਕ ਹੋਰ ਹਿੱਸੇ 'ਚ ਸੁਰੱਖਿਆ ਅਧਿਕਾਰੀਆਂ ਨੂੰ ਸੰਬੋਧਿਤ ਕਰਨ ਦੇ ਤੁਰੰਤ ਬਾਅਦ ਸੰਘਰਸ਼ ਹੋਇਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨੇਵਾਡਾ 'ਚ ਜੰਗਲੀ ਅੱਗ ਨੇ ਕੀਤੀ ਹਵਾ ਦੀ ਗੁਣਵੱਤਾ ਖਰਾਬ
NEXT STORY