ਫਿਲਿਸਤੀਨ— ਗਾਜਾ ਸ਼ਹਿਰ ਗਾਜਾ ਪੱਟੀ ਵਿਚ ਹਮਾਸ ਦੇ ਠਿਕਾਣਿਆਂ 'ਤੇ ਇਜ਼ਰਾਇਲੀ ਬੰਬਾਰੀ ਵਿਚ 3 ਲੋਕ ਜਖ਼ਮੀ ਹੋ ਗਏ ਹਨ, ਇਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਿਸਤੀਨੀ ਸੁਰੱਖਿਆ ਅਤੇ ਮੈਡੀਕਲ ਸੇਵਾਵਾਂ ਨੇ ਯਹੂਦੀ ਰਾਸ਼ਟਰ ਵਿਚ ਰਾਕੇਟ ਹਮਲੇ ਦੇ ਕਈ ਘੰਟਿਆਂ ਬਾਅਦ ਇਹ ਜਾਣਕਾਰੀ ਦਿੱਤੀ। ਸੁਰੱਖਿਆ ਸੂਤਰਾਂ ਨੇ ਏ.ਐਫ.ਪੀ. ਨੂੰ ਦੱਸਿਆ ਕਿ ਇਜ਼ਰਾਇਲ ਦੇ ਲੜਾਕੂ ਜਹਾਜ਼ ਨੇ ਬੀਤੀ ਰਾਤ ਉੱਤਰੀ ਗਾਜਾ ਪੱਟੀ ਵਿਚ ਹਮਾਸ ਦੇ 2 ਫੌਜੀ ਠਿਕਾਣਿਆਂ 'ਤੇ ਹਮਲਾ ਕੀਤਾ, ਜਿਸ ਕਾਰਨ ਕਾਫ਼ੀ ਨੁਕਸਾਨ ਹੋਇਆ। ਗਾਜਾ ਸ਼ਹਿਰ ਵਿਚ ਸ਼ਿਫਾ ਹਸਪਤਾਲ ਦੇ ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਵਿਚ ਜਖ਼ਮੀ 3 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ 'ਚੋਂ 26 ਸਾਲ ਦੇ ਇਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਜ਼ਰਾਇਲ ਦੀ ਫੌਜ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਕੁਝ ਘੰਟੇ ਪਹਿਲਾਂ ਗਾਜਾ ਵਲੋਂ ਦਾਗੇ ਗਏ ਰਾਕੇਟ ਬਦਲੇ ਇਹ ਹਮਲਾ ਕੀਤਾ ਹੈ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਉਸ ਦੁਰਘਟਨਾ ਵਿਚ ਕੋਈ ਨੁਕਸਾਨ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ ਇਜ਼ਰਾਇਲ ਅਤੇ ਇਸਲਾਮੀ ਚਰਮਪੰਥੀ ਹਮਾਸ ਦੇ ਵਿਚ ਗਾਜਾ ਲਈ 2008 ਤੋਂ ਹੁਣ ਤੱਕ ਕੁਲ ਤਿੰਨ ਜੰਗਾਂ ਹੋ ਚੁੱਕੀਆ ਹਨ।
ਇਸ ਪਰਿਵਾਰ ਦਾ ਹਰ ਇਕ ਮੈਂਬਰ ਪਾ ਕੇ ਰੱਖਦਾ ਹੈ ਹੈਲਮਟ, ਵਜ੍ਹਾ ਤੁਹਾਡੇ ਵੀ ਦਿਲ ਨੂੰ ਛੂਹ ਜਾਵੇਗੀ (ਤਸਵੀਰਾਂ)
NEXT STORY