ਮੈਕਸੀਕੋ ਸਿਟੀ (ਬਿਊਰੋ) ਮੈਕਸੀਕੋ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੈਕਸੀਕੋ 'ਚ ਰਹਿਣ ਵਾਲੇ ਡਾਕਟਰਾਂ ਨੇ ਆਪਣੇ ਕੋਲ ਇਲਾਜ ਲਈ ਆਈ ਇੱਕ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਪਰ ਬੱਚੀ ਆਪਣੇ ਅੰਤਿਮ ਸੰਸਕਾਰ ਦੌਰਾਨ ਉੱਠ ਕੇ ਬੈਠ ਗਈ। ਇਹ ਮਾਮਲਾ 17 ਅਗਸਤ ਦਾ ਹੈ। ਮੈਕਸੀਕੋ ਦੀ ਰਹਿਣ ਵਾਲੀ ਤਿੰਨ ਸਾਲਾ ਕੈਮੀਲੀਆ ਰੋਕਸਾਨਾ ਨੂੰ ਪੇਟ ਦੀ ਇਨਫੈਕਸ਼ਨ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਇਲਾਜ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰ ਉਸ ਨੂੰ ਮ੍ਰਿਤਕ ਘੋਸ਼ਿਤ ਕੀਤੇ ਜਾਣ ਤੋਂ 12 ਘੰਟੇ ਬਾਅਦ ਇੱਕ ਚਮਤਕਾਰ ਹੋਇਆ। ਜਦੋਂ ਕੈਮੇਲੀਆ ਦਾ ਸੰਸਕਾਰ ਕੀਤਾ ਜਾ ਰਿਹਾ ਸੀ, ਉਦੋਂ ਹੀ ਉਸਦੀ ਮਾਂ ਨੂੰ ਮਹਿਸੂਸ ਹੋਇਆ ਕਿ ਉਸਦੀ ਧੀ ਜਾਗ ਪਈ ਹੈ ਪਰ ਲੋਕਾਂ ਨੇ ਇਸ ਨੂੰ ਗਲਤਫਹਿਮੀ ਦੱਸ ਕੇ ਤਾਬੂਤ ਨੂੰ ਖੋਲ੍ਹਣ ਨਹੀਂ ਦਿੱਤਾ। ਆਖਰਕਾਰ ਮਾਂ ਦੀ ਸੋਚ ਸੱਚ ਸਾਬਤ ਹੋਈ ਅਤੇ ਕੁੜੀ ਉੱਠ ਕੇ ਤਾਬੂਤ ਵਿੱਚ ਬੈਠ ਗਈ।
ਲੋਕ ਮੰਨ ਰਹੇ ਹਨ ਚਮਤਕਾਰ
ਮ੍ਰਿਤਕ ਐਲਾਨੇ ਜਾਣ ਤੋਂ 12 ਘੰਟੇ ਬਾਅਦ ਹੀ ਲੋਕ ਕੁੜੀ ਦੇ ਦੁਬਾਰਾ ਜ਼ਿੰਦਾ ਹੋਣ ਨੂੰ ਚਮਤਕਾਰ ਮੰਨ ਰਹੇ ਹਨ। ਕਈਆਂ ਮੁਤਾਬਕ ਉਸ ਨੂੰ ਦੂਜੀ ਜ਼ਿੰਦਗੀ ਮਿਲੀ ਹੈ। ਇਹ ਘਟਨਾ ਮੈਕਸੀਕੋ ਦੇ ਸੈਨ ਲੁਈਸ ਪੋਟੋਸੀ ਵਿੱਚ ਵਾਪਰੀ। ਪੇਟ ਦੀ ਇਨਫੈਕਸ਼ਨ ਤੋਂ ਬਾਅਦ ਬੱਚੀ ਨੂੰ ਸੈਲੀਨਾਸ ਡੇ ਹਿਲਡਾਲਗੋ ਕਮਿਊਨਿਟੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉੱਥੇ ਇਲਾਜ ਦੌਰਾਨ ਉਸ ਦੇ ਦਿਲ ਦੀ ਧੜਕਣ ਰੁਕ ਗਈ ਸੀ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਇਸ ਤੋਂ ਬਾਅਦ ਮਾਪੇ ਰੋਂਦੇ ਹੋਏ ਆਪਣੇ ਬੱਚੀ ਨੂੰ ਅੰਤਿਮ ਸੰਸਕਾਰ ਲਈ ਲੈ ਗਏ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਨਾਬਾਲਗ ਕੁੜੀ 'ਤੇ ਤਸ਼ੱਦਦ, ਅਗਵਾ-ਬਲਾਤਕਾਰ ਅਤੇ ਫਿਰ ਦਿੱਤੀ ਦਰਦਨਾਕ ਮੌਤ
ਮਾਂ ਦੇ ਵਿਸ਼ਵਾਸ ਦੀ ਜਿੱਤ
ਕੈਮੇਲੀਆ ਦੀ ਮਾਂ ਪੇਟ ਦੀ ਇਨਫੈਕਸ਼ਨ ਤੋਂ ਬਾਅਦ ਬੁਖਾਰ ਕਾਰਨ ਹੋਈ ਬੱਚੀ ਦੀ ਮੌਤ ਨੂੰ ਮੰਨਣ ਲਈ ਤਿਆਰ ਨਹੀਂ ਸੀ। ਉਹ ਵਾਰ-ਵਾਰ ਰੌਲਾ ਪਾ ਰਹੀ ਸਿ ਕਿ ਉਸ ਦੀ ਧੀ ਮਰੀ ਨਹੀਂ। ਪਰ ਪਰਿਵਾਰਕ ਮੈਂਬਰਾਂ ਅਤੇ ਡਾਕਟਰਾਂ ਨੇ ਇਸ ਨੂੰ ਸਦਮਾ ਸਮਝਣਾ ਸ਼ੁਰੂ ਕਰ ਦਿੱਤਾ। ਬੱਚੀ ਦੀ ਮਾਂ ਨੂੰ ਉਸ ਦੀ ਲਾਸ਼ ਤੋਂ ਦੂਰ ਰੱਖਿਆ ਗਿਆ। ਅਗਲੇ ਦਿਨ ਜਦੋਂ ਅੰਤਮ ਸੰਸਕਾਰ ਹੋ ਰਿਹਾ ਸੀ, ਉਦੋਂ ਵੀ ਕੈਮੇਲੀਆ ਦੀ ਮਾਂ ਕਹਿ ਰਹੀ ਸੀ ਕਿ ਉਸ ਦੀ ਬੱਚੀ ਤਾਬੂਤ ਵਿੱਚ ਹਿੱਲ ਰਹੀ ਸੀ ਪਰ ਕਿਸੇ ਨੇ ਉਸ 'ਤੇ ਵਿਸ਼ਵਾਸ ਨਹੀਂ ਕੀਤਾ। ਆਖ਼ਰਕਾਰ ਬੱਚੀ ਅੰਦਰੋਂ ਰੋਣ ਲੱਗੀ ਅਤੇ ਆਪਣੀ ਮਾਂ ਨੂੰ ਆਵਾਜ਼ ਦੇਣ ਲੱਗੀ। ਫਿਰ ਤਾਬੂਤ ਖੋਲ੍ਹਿਆ ਗਿਆ ਅਤੇ ਅੰਦਰ ਬੱਚੀ ਜ਼ਿੰਦਾ ਬਾਹਰ ਨਿਕਲੀ।
ਪਾਕਿ 'ਚ ਸਿੱਖ ਮਹਿਲਾ ਨਾਲ ਜ਼ਬਰਨ ਵਿਆਹ ਕਰਨ ਦੇ ਵਿਰੋਧ 'ਚ ਪ੍ਰਦਰਸ਼ਨ
NEXT STORY