ਕਾਠਮੰਡੂ - ਨੇਪਾਲ 'ਚ 52 ਸੀਟਾਂ 'ਤੇ ਹੋਣ ਵਾਲੀਆਂ ਸੂਬਾਈ ਅਤੇ ਨਿਕਾਅ ਉਪ ਚੋਣਾਂ ਲਈ 84 ਆਜ਼ਾਦ ਸਮੇਤ 337 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ। ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਵੱਖ-ਵੱਖ ਕਾਰਨਾਂ ਤੋਂ ਖਾਲੀ 52 ਸੀਟਾਂ 'ਤੇ ਉਪ ਚੋਣਾਂ ਸ਼ਨੀਵਾਰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੋਈਆਂ। ਚੋਣ ਕਮਿਸ਼ਨ ਨੇ ਆਖਿਆ ਕਿ 37 ਜ਼ਿਲਿਆਂ 'ਚ ਖਾਲੀ 52 ਅਹੁਦਿਆਂ 'ਚ ਇਕ ਪ੍ਰਤੀਨਿਧੀ ਸਭਾ ਦਾ ਮੈਂਬਰ ਹੈ, ਤਿੰਨ ਸੂਬਾਈ ਸਭਾ ਦੇ ਮੈਂਬਰ ਹਨ ਅਤੇ 48 ਪ੍ਰਮੁੱਖ, ਉਪ ਪ੍ਰਮੁੱਖ ਅਤੇ ਸਥਾਨਕ ਨਿਕਾਅ ਦੇ ਮੈਂਬਰ ਹਨ। ਕਮਿਸ਼ਨ ਨੇ ਆਖਿਆ ਕਿ ਕੁਲ 11 ਸਿਆਸੀ ਪਾਰਟੀਆਂ ਪ੍ਰਤੀਨਿਧੀ ਸਭਾ ਦੀਆਂ ਚੋਣਾਂ, 15 ਦਲ ਸੂਬਾਈ ਸਭਾ ਲਈ ਅਤੇ 20 ਪਾਰਟੀਆਂ ਸਥਾਨਕ ਨਿਕਾਅ ਚੋਣਾਂ ਲਈ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ। ਕਮਿਸ਼ਨ ਮੁਤਾਬਕ ਚੋਣਾਂ 'ਚ ਕੁਲ 337 ਉਮੀਦਵਾਰ ਹਿੱਸਾ ਲੈ ਰਹੇ ਹਨ।
ਕਰਤਾਰਪੁਰ ਲਾਂਘੇ ਪਿੱਛੇ ਪਾਕਿ ਫੌਜ ਮੁਖੀ ਦਾ ਸੀ ਦਿਮਾਗ, ਮੰਤਰੀ ਨੇ ਖੋਲ੍ਹੀ ਪੋਲ
NEXT STORY