ਵਾਸ਼ਿੰਗਟਨ- ਅਮਰੀਕਾ ਦੀ ਦਿੱਗਜ ਟੈੱਕ ਕੰਪਨੀ ਗੂਗਲ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਅਮਰੀਕਾ ਦੇ 36 ਸੂਬਿਆਂ ਅਤੇ ਵਾਸ਼ਿੰਗਟਨ ਡੀ.ਸੀ. ਨੇ ਗੂਗਲ ਖਿਲਾਫ ਮੁਕੱਦਮਾ ਕਰਕੇ ਦੋਸ਼ ਲਗਾਇਆ ਹੈ ਕਿ ਸਰਚ ਇੰਜਣ ਕੰਪਨੀ ਦੁਆਰਾ ਆਪਣੇ ਐਂਡਰਾਇਡ ਐਪ ਸਟੋਰ 'ਤੇ ਕੰਟਰੋਲ ਏਕਾਧਿਕਾਰ ਵਿਰੋਧੀ ਕਾਨੂੰਨਾਂ ਦਾ ਉਲੰਘਣ ਹੈ। ਮੁਕੱਦਮੇ 'ਚ ਦੋਸ਼ ਲਗਾਇਆ ਗਿਆ ਹੈ ਕਿ ਗੂਗਲ ਪਲੇਅ ਸਟੋਰ 'ਚ ਕੁਝ ਖ਼ਾਸ ਇਕਰਾਰਨਾਮੇ ਅਤੇ ਹੋਰ ਵਿਰੋਧੀ ਮੁਕਾਬਲੇਬਾਜ਼ੀ ਚਾਲ-ਚਲਣ ਦੁਆਰਾ ਗੂਗਲ ਨੇ ਐਂਡਰਾਇਡ ਉਪਕਰਣ ਉਪਭੋਗਤਾਵਾਂ ਨੂੰ ਮਜਬੂਤ ਮੁਕਾਬਲੇਬਾਜ਼ੀ ਤੋਂ ਵਾਂਝੇ ਕਰ ਦਿੱਤਾ ਹੈ।
ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਮੁਕਾਬਲੇਬਾਜ਼ੀ ਵਧਣ ਨਾਲ ਉਪਭੋਗਤਾਵਾਂ ਨੂੰ ਜ਼ਿਆਦਾ ਬਦਲ ਮਿਲ ਸਕਦੇ ਹਨ ਅਤੇ ਇਨੋਵੇਸ਼ਨ ਨੂੰ ਉਤਸ਼ਾਹ ਮਿਲੇਗਾ, ਜਦਕਿ ਮੋਬਾਇਲ ਐਪ ਦੀਆਂ ਕੀਮਤਾਂ 'ਚ ਵੀ ਕਮੀ ਆ ਸਕਦੀ ਹੈ। ਨਿਊਯਾਰਕ ਦੇ ਅਟਾਰਨੀ ਜਨਰਲ ਜੇਮਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੂਗਲ 'ਤੇ ਇਹ ਦੋਸ਼ ਵੀ ਲਗਾਇਆ ਕਿ ਐਪ ਡਿਵੈਲਪਰ ਨੂੰ ਆਪਣੀ ਡਿਜੀਟਲ ਸਾਮੱਗਰੀ ਨੂੰ ਗੂਗਲ ਪਲੇਅ ਸਟੋਰ ਰਾਹੀਂ ਵੇਚਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਇਸ ਲਈ ਗੂਗਲ ਨੂੰ ਅਣਮਿੱਥੇ ਸਮੇਂ ਲਈ 30 ਫੀਸਦੀ ਤਕ ਕਮੀਸ਼ਨ ਦੇਣੀ ਪਵੇਗੀ।
ਜਮੇਸ ਨੇ ਦੋਸ਼ ਲਗਾਇਆ ਕਿ ਗੂਗਲ ਨੇ ਕਈ ਸਾਲਾਂ ਤਕ ਇੰਟਰਨੈੱਟ ਦੇ ਗੇਟਕੀਪਰ
ਦੇ ਰੂਪ 'ਚ ਕੰਮ ਕੀਤਾ ਹੈ ਪਰ ਹਾਲ ਹੀ 'ਚ ਇਹ ਸਾਡੇ ਡਿਜੀਟਲ ਉਪਕਰਣਾਂ ਦਾ ਗੇਟਕੀਪਰ ਵੀ ਬਣ ਗਿਆ ਹੈ, ਜਿਸ ਦੇ ਚਲਦੇ ਅਸੀਂ ਉਨ੍ਹਾਂ ਸਾਰੇ ਸਾਫਟਵੇਅਰਾਂ ਲਈ ਜ਼ਿਆਦਾ ਭੁਗਤਾਨ ਕਰ ਰਹੇ ਹਾਂ, ਜਿਸ ਦਾ ਅਸੀਂ ਹਰ ਦਿਨ ਇਸਤੇਮਾਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਗੂਗਲ ਆਪਣੇ ਦਬਦਬੇ ਦਾ ਇਸਤੇਮਾਲ ਕਰਕੇ ਮੁਕਾਬਲੇਬਾਜ਼ੀ ਨੂੰ ਗਲਤ ਤਰੀਕੇ ਨਾਲ ਖਤਮ ਕਰ ਰਹੀ ਹੈ ਅਤੇ ਅਰਬਾਂ ਡਾਲਰ ਦਾ ਮੁਨਾਫਾ ਕਮਾ ਰਹੀ ਹੈ।
ਬੋਤਸਵਾਨਾ ਦੀ ਚਮਕੀ ਕਿਸਮਤ, ਲੱਭਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ 'ਹੀਰਾ'
NEXT STORY