ਵਾਸ਼ਿੰਗਟਨ (ਏਜੰਸੀ) : ਅਮਰੀਕੀ ਏਅਰ ਫੋਰਸ ਅਕੈਡਮੀ ਦੇ 4 ਕੈਡੇਟ ਇਸ ਮਹੀਨੇ ਨਾ ਤਾਂ ਗ੍ਰੈਜੂਏਟ ਹੋ ਸਕਣਗੇ ਅਤੇ ਨਾ ਹੀ ਫ਼ੌਜੀ ਅਫਸਰਾਂ ਵਜੋਂ ਨਿਯੁਕਤ ਹੋ ਸਕਣਗੇ, ਕਿਉਂਕਿ ਉਨ੍ਹਾਂ ਨੇ ਕੋਵਿਡ-19 ਰੋਕੂ ਵੈਕਸੀਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚਾਰੇ ਕੈਡਿਟਾਂ ਨੂੰ ਉਨ੍ਹਾਂ ਦੀ ਸਿਖ਼ਲਾਈ 'ਤੇ ਖ਼ਰਚ ਹੋਏ ਹਜ਼ਾਰਾਂ ਡਾਲਰ ਦਾ ਭੁਗਤਾਨ ਵੀ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਕੈਨੇਡਾ ਦੀ ਸਿਆਸਤ 'ਚ ਪੰਜਾਬੀਆਂ ਦੀ ਅਹਿਮ ਭੂਮਿਕਾ , ਚੋਣ ਮੈਦਾਨ 'ਚ ਉਤਰੇ 20 ਉਮੀਦਵਾਰ
ਅਮਰੀਕਾ ਵਿਚ ਇਹ ਪਹਿਲੀ ਮਿਲਟਰੀ ਅਕੈਡਮੀ ਹੋਵੇਗੀ, ਜਿੱਥੇ ਕਿਸੇ ਕੈਡੇਟ ਨੂੰ ਅਜਿਹੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਆਰਮੀ ਅਤੇ ਨੇਵੀ ਨੇ ਕਿਹਾ ਹੈ ਕਿ ਵੈਸਟ ਪੁਆਇੰਟ, ਨਿਊਯਾਰਕ ਅਤੇ ਐਨਾਪੋਲਿਸ ਵਿੱਚ ਮਿਲਟਰੀ ਅਕੈਡਮੀ ਅਤੇ ਮੈਰੀਲੈਂਡ ਵਿੱਚ ਮੌਜੂਦ ਨੇਵਲ ਅਕੈਡਮੀ ਵਿੱਚ ਹੁਣ ਤੱਕ ਕਿਸੇ ਵੀ ਕੈਡਿਟ ਨੂੰ ਵੈਕਸੀਨ ਲੈਣ ਤੋਂ ਇਨਕਾਰ ਕਰਨ ਲਈ ਗ੍ਰੈਜੂਏਟ ਹੋਣ ਤੋਂ ਨਹੀਂ ਰੋਕਿਆ ਗਿਆ ਹੈ। ਗ੍ਰੈਜੂਏਸ਼ਨ ਲਗਭਗ 2 ਹਫ਼ਤਿਆਂ ਵਿੱਚ ਹੋਣ ਵਾਲੀ ਹੈ। ਰੱਖਿਆ ਮੰਤਰੀ ਲੋਇਡ ਔਸਟਿਨ ਨੇ ਪਿਛਲੇ ਸਾਲ ਸਾਰੇ ਫ਼ੌਜੀਆਂ ਲਈ ਕੋਵਿਡ-19 ਟੀਕਾਕਰਨ ਲਾਜ਼ਮੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਹੈਰਾਨੀਜਨਕ: ਲਾੜਾ-ਲਾੜੀ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਵਿਆਹ ਵਿਚ ਐਂਟਰੀ, ਵੀਡੀਓ ਵਾਇਰਲ
ਉਨ੍ਹਾਂ ਕਿਹਾ ਸੀ ਕਿ ਫ਼ੌਜੀ ਤਿਆਰੀ ਅਤੇ ਫ਼ੌਜੀਆਂ ਨੂੰ ਸਿਹਤਮੰਦ ਬਣਾਈ ਰੱਖਣ ਲਈ ਟੀਕਾਕਰਨ ਮਹੱਤਵਪੂਰਨ ਹੈ। ਫ਼ੌਜੀ ਅਧਿਕਾਰੀਆਂ ਨੇ ਦਲੀਲ ਦਿੱਤੀ ਹੈ ਕਿ ਦਹਾਕਿਆਂ ਤੋਂ ਫ਼ੌਜੀਆਂ ਲਈ ਘੱਟੋ-ਘੱਟ 17 ਟੀਕੇ ਲਗਵਾਉਣੇ ਲਾਜ਼ਮੀ ਹਨ। ਮਿਲਟਰੀ ਅਕੈਡਮੀਆਂ ਵਿੱਚ ਪਹੁੰਚਣ ਵਾਲੇ ਵਿਦਿਆਰਥੀਆਂ ਨੂੰ ਟੀਕਾ ਨਾ ਲੱਗੇ ਹੋਣ ਕਾਰਨ ਪਹਿਲੇ ਦਿਨ ਹੀ ਖਸਰਾ, ਕੰਨ ਪੇੜੇ ਅਤੇ ਰੁਬੈਲਾ ਦੇ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ। ਅਮਰੀਕੀ ਸੰਸਦ ਅਤੇ ਫ਼ੌਜ ਦੇ ਮੈਂਬਰਾਂ ਨੇ ਸਵਾਲ ਕੀਤਾ ਸੀ ਕਿ ਕੀ ਫ਼ੌਜੀ ਸੇਵਾਵਾਂ ਲਈ ਟੀਕਿਆਂ ਤੋਂ ਛੋਟਾਂ ਦੀ ਸਮੀਖਿਆ ਨਿਰਪੱਖ ਰਹੀ ਹੈ। ਲਾਜ਼ਮੀ ਟੀਕਾਕਰਨ ਦੇ ਵਿਰੁੱਧ ਕਈ ਮੁਕੱਦਮੇ ਦਾਇਰ ਕੀਤੇ ਗਏ ਹਨ, ਜੋ ਮੁੱਖ ਤੌਰ 'ਤੇ ਇਸ ਤੱਥ 'ਤੇ ਕੇਂਦਰਿਤ ਹਨ ਕਿ ਬਹੁਤ ਘੱਟ ਫ਼ੌਜੀ ਕਰਮਚਾਰੀਆਂ ਨੂੰ ਟੀਕਾਕਰਨ ਤੋਂ ਧਾਰਮਿਕ ਛੋਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਚੰਦਰਮਾ ਦੀ ਮਿੱਟੀ ’ਚ ਪਹਿਲੀ ਵਾਰ ਉੱਗੇ ਪੌਦੇ, ਚੰਨ ’ਤੇ ਖੇਤੀ ਵੱਲ ਇਹ ਪਹਿਲਾ ਕਦਮ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਦੀ ਸਿਆਸਤ 'ਚ ਪੰਜਾਬੀਆਂ ਦੀ ਅਹਿਮ ਭੂਮਿਕਾ , ਚੋਣ ਮੈਦਾਨ 'ਚ ਉਤਰੇ 20 ਉਮੀਦਵਾਰ
NEXT STORY