ਸਿਡਨੀ (ਬਿਊਰੋ): ਤੁਰਕੀ-ਸੀਰੀਆ ਵਿਚ ਆਏ ਜ਼ਬਰਦਸਤ ਭੂਚਾਲ ਮਗਰੋਂ ਕਈ ਦੇਸ਼ ਮਦਦ ਲਈ ਅੱਗੇ ਆਏ ਹਨ। ਆਸਟ੍ਰੇਲੀਆ ਸਮੇਤ ਲਗਭਗ 30 ਦੇਸ਼ਾਂ ਨੇ ਤੁਰਕੀ ਅਤੇ ਸੀਰੀਆ ਵਿੱਚ ਰਿਕਵਰੀ ਯਤਨਾਂ ਵਿੱਚ ਸਹਾਇਤਾ ਲਈ ਬਚਾਅ ਟੀਮਾਂ ਭੇਜੀਆਂ ਹਨ। ਇਸ ਦੌਰਾਨ ਚਾਰ ਆਸਟ੍ਰੇਲੀਅਨ ਵਿਅਕਤੀਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨਾਲ ਅਲਬਾਨੀਜ਼ ਸਰਕਾਰ ਦੀ ਚਿੰਤਾ ਵੱਧ ਗਈ ਹੈ। ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (ਡੀਐਫਏਟੀ) ਨੇ ਕਿਹਾ ਕਿ ਉਹ ਉਨ੍ਹਾਂ ਚਾਰ ਆਸਟ੍ਰੇਲੀਆਈ ਲੋਕਾਂ ਨੂੰ ਲੱਭਣ ਵਿਚ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਜੋ ਭੂਚਾਲ ਸਮੇਂ ਤੁਰਕੀ ਖੇਤਰ ਵਿੱਚ ਸਨ ਅਤੇ ਜਿਨ੍ਹਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਅਧਿਕਾਰੀ ਤੁਰੰਤ ਇਨ੍ਹਾਂ ਵਿਅਕਤੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਵਿਭਾਗ ਨੇ ਕਿਹਾ ਕਿ "ਡੀਐਫਏਟੀ ਖੇਤਰ ਵਿੱਚ ਲਗਭਗ 40 ਹੋਰ ਆਸਟ੍ਰੇਲੀਅਨਾਂ ਨੂੰ ਕੌਂਸਲੇਟ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰ ਰਿਹਾ ਹੈ, ਜੋ ਉੱਥੇ ਰਹਿ ਰਹੇ ਹਨ। ਇਹ ਬਿਆਨ ਉਦੋਂ ਆਇਆ ਹੈ ਜਦੋਂ ਆਸਟ੍ਰੇਲੀਆਈ ਸਰਕਾਰ ਦੇਸ਼ ਨੂੰ ਤੁਰੰਤ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਅੱਗੇ ਵਧੀ ਹੈ।ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕੱਲ੍ਹ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਭਾਈਵਾਲਾਂ ਨੂੰ ਖੇਤਰਾਂ ਵਿੱਚ ਲੋਕਾਂ ਦੀ ਮਦਦ ਲਈ ਤੁਰਕੀ ਅਤੇ ਸੀਰੀਆ ਨੂੰ ਸ਼ੁਰੂਆਤੀ 10 ਮਿਲੀਅਨ ਡਾਲਰ ਦੀ ਸਹਾਇਤਾ ਦੀ ਘੋਸ਼ਣਾ ਕੀਤੀ। ਅੱਜ ਵਿਦੇਸ਼ ਮੰਤਰੀ ਪੈਨੀ ਵੋਂਗ ਨੇ "ਸਥਾਨਕ ਅਧਿਕਾਰੀਆਂ ਦੀ ਸਹਾਇਤਾ ਲਈ ਹੋਰ ਸਮਰਥਨ ਦਾ ਐਲਾਨ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਸੀਰੀਆ 'ਚ ਮਲਬੇ ਹੇਠਾਂ ਦੱਬੀ ਭੈਣ ਨੇ ਬਚਾਈ ਭਰਾ ਦੀ ਜਾਨ, 17 ਘੰਟੇ ਬਾਅਦ ਕੱਢੇ ਗਏ ਦੋਵੇਂ ਮਾਸੂਮ (ਵੀਡੀਓ)
ਇੱਥੇ ਦੱਸ ਦਈਏ ਕਿ ਭੂਚਾਲ ਕਾਰਨ ਮਰਨ ਵਾਲਿਆਂ ਦਾ ਅੰਕੜਾ 11,000 ਤੋਂ ਪਾਰ ਹੋ ਚੁੱਕਾ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਜਦੋਂਕਿ 34,810 ਹੋਰ ਜ਼ਖ਼ਮੀ ਹੋਏ ਹਨ। ਢਹਿ-ਢੇਰੀ ਹੋਈਆਂ ਇਮਾਰਤਾਂ ਵਿਚੋਂ ਲਾਸ਼ਾਂ ਨੂੰ ਕੱਢਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। 7.8 ਤੀਬਰਤਾ ਦੇ ਭੂਚਾਲ ਅਤੇ ਬਾਅਦ ਦੇ ਝਟਕਿਆਂ ਨੇ ਤੁਰਕੀ ਅਤੇ ਗੁਆਂਢੀ ਸੀਰੀਆ ਵਿੱਚ ਭਾਰੀ ਤਬਾਹੀ ਮਚਾਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਿਆਨਕ ਭੂਚਾਲ 'ਚ ਤੁਰਕੀ ਦੇ ਫੁੱਟਬਾਲਰ ਅਹਿਮਤ ਇਯੂਪ ਦੀ ਮੌਤ
NEXT STORY