ਇੰਟਰਨੈਸ਼ਨਲ ਡੈਸਕ : ਫਰਾਂਸ ਦੇ ਐਲਪਸ 'ਚ ਐਤਵਾਰ ਨੂੰ ਬਰਫ਼ ਦੇ ਤੋਦੇ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 9 ਜ਼ਖ਼ਮੀ ਹੋ ਗਏ। ਨਿਊਜ਼ ਏਜੰਸੀ ਰਾਇਟਰਜ਼ ਨੇ ਦੇਸ਼ ਦੇ ਗ੍ਰਹਿ ਮੰਤਰੀ ਗੇਰਾਲਡ ਡਰਮੈਨਿਨ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਇਹ ਘਟਨਾ ਦੱਖਣ-ਪੂਰਬੀ ਫਰਾਂਸ 'ਚ ਮੋਂਟ ਬਲੈਂਕ ਦੇ ਨੇੜੇ ਆਰਮਾਂਸੇਟ ਗਲੇਸ਼ੀਅਰ ਨੇੜੇ ਵਾਪਰੀ।
ਇਹ ਵੀ ਪੜ੍ਹੋ : ਇਟਾਲੀਅਨ ਨੇਵੀ 'ਚ ਭਰਤੀ ਹੋ ਕੇ ਨਾਂ ਚਮਕਾਉਣ ਵਾਲੀ ਪੰਜਾਬਣ ਮਨਰੂਪ ਕੌਰ ਦਾ ਹੋਇਆ ਵਿਸ਼ੇਸ਼ ਸਨਮਾਨ
ਡਰਮੈਨਿਨ ਨੇ ਦੱਸਿਆ ਕਿ ਬਰਫ਼ੀਲੇ ਤੂਫਾਨ ਦੀ ਇਸ ਘਟਨਾ 'ਚ ਕਈ ਹੋਰ ਜ਼ਖ਼ਮੀ ਹੋਏ ਹਨ। ਬਚਾਅ ਕਾਰਜ ਜਾਰੀ ਹੈ। ਉਨ੍ਹਾਂ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਸਥਾਨਕ ਮੀਡੀਆ ਮੁਤਾਬਕ ਬਰਫ਼ਬਾਰੀ ਦੀ ਇਹ ਘਟਨਾ ਦੁਪਹਿਰ ਵੇਲੇ ਵਾਪਰੀ। ਇਸ ਵਿੱਚ ਫਸੇ ਜ਼ਿਆਦਾਤਰ ਲੋਕ ਹਾਈਕਰਜ਼ ਗਰੁੱਪ ਨਾਲ ਸਬੰਧਤ ਸਨ।

ਇਹ ਵੀ ਪੜ੍ਹੋ : ਚੀਨ ਦੀ 'ਵਨ ਚਾਈਲਡ ਪਾਲਿਸੀ' ਦਾ ਅਸਰ, ਜਨਮ ਦਰ 'ਚ ਗਿਰਾਵਟ, ਬਜ਼ੁਰਗਾਂ ਦੀ ਆਬਾਦੀ 'ਚ ਵਾਧਾ
ਰਾਸ਼ਟਰਪਤੀ ਮੈਕ੍ਰੋਨ ਨੇ ਪ੍ਰਗਟਾਈ ਹਮਦਰਦੀ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਨ ਨੇ ਪੀੜਤਾਂ ਤੇ ਉਨ੍ਹਾਂ ਦੇ ਪਿਆਰਿਆਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਬਰਫ਼ ਹੇਠ ਫਸੇ ਲੋਕਾਂ ਨੂੰ ਲੱਭਣ ਲਈ ਐਮਰਜੈਂਸੀ ਸੇਵਾਵਾਂ ਨੂੰ ਤਾਇਨਾਤ ਕੀਤਾ ਗਿਆ ਹੈ। ਬਚਾਅ ਕਾਰਜਾਂ ਵਿੱਚ 2 ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਦੱਸ ਦੇਈਏ ਕਿ ਹਾਲ ਹੀ ਦੇ ਸਾਲਾਂ ਵਿੱਚ ਫਰਾਂਸ 'ਚ ਬਰਫ਼ ਦੇ ਤੋਦੇ ਡਿੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸਾਲ 2018 ਤੋਂ ਬਾਅਦ ਦੇਸ਼ 'ਚ 3 ਵਾਰ ਬਰਫ਼ੀਲੇ ਤੂਫਾਨ ਆ ਚੁੱਕੇ ਹਨ, ਜਿਨ੍ਹਾਂ 'ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਫ਼ਗਾਨਿਸਤਾਨ ’ਚ ਮਾਰੇ ਗਏ ਆਈ. ਐੱਸ. ਦੇ 2 ਅੱਤਵਾਦੀ
NEXT STORY