ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀਆਂ ਵਿਚ ਸ਼ਾਮਲ ਐਲਨ ਮਸਕ ਦੀ ਕੰਪਨੀ ਸਪੇਸਐਕਸ ਦੁਨੀਆ ਵਿਚ ਪਹਿਲੀ ਵਾਰ 4 ਆਮ ਨਾਗਰਿਕਾਂ ਨੂੰ ਸਪੇਸ ਵਿਚ ਭੇਜਣ ਜਾ ਰਹੀ ਹੈ। ਇਹ ਚਾਰੇ ਲੋਕ ਆਮ ਵਿਅਕਤੀ ਹਨ। ਇਹਨਾਂ ਨੂੰ ਸਪੇਸਐਕਸ ਦੇ Inspiration4 ਮਿਸ਼ਨ ਜ਼ਰੀਏ ਧਰਤੀ ਦੇ ਪੰਧ ਵਿਚ ਭੇਜਿਆ ਜਾਵੇਗਾ। ਇਹਨਾਂ ਨਾਲ ਕੋਈ ਹੋਰ ਪੁਲਾੜ ਯਾਤਰੀ ਨਹੀਂ ਜਾਵੇਗਾ। ਸਪੇਸਐਕਸ ਨੇ ਯਾਤਰਾ 'ਤੇ ਜਾਣ ਵਾਲੇ ਚਾਰੇ ਯਾਤਰੀਆਂ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ।
ਇਹ ਹਨ ਚਾਰ ਯਾਤਰੀ
ਸਪੇਸਐਕਸ ਨੇ ਦੱਸਿਆ ਕਿ ਕ੍ਰਿਸ ਸੇਮਬ੍ਰੋਸਕੀ, ਡਾਕਟਰ ਸਿਯਾਨ ਪ੍ਰੋਕਟੋਰ, ਜੇਰੇਡ ਇਸਾਕਮੈਨ ਅਤੇ ਹਾਯਲੇ ਅਸੇਨੇਆਕਸ ਨੂੰ ਪੂਰੀ ਤਰ੍ਹਾਂ ਨਾਲ ਸਿਵਿਲੀਅਨ (SpaceX Civilian Mission) ਵਾਲੀ ਇਸ ਉਡਾਣ ਲਈ ਚੁਣਿਆ ਗਿਆ ਹੈ। ਇਹ ਸਾਰੇ ਲੋਕ ਡ੍ਰੈਗਨ ਸਪੇਸਕ੍ਰਾਫਟ 'ਤੇ ਸਵਾਰ ਹੋ ਕੇ ਸਪੇਸਐਕਸ ਦੇ ਫਾਲਕਨ 9 ਰਾਕੇਟ ਦੀ ਮਦਦ ਨਾਲ ਸਪੇਸ ਵਿਚ ਜਾਣਗੇ। ਸਪੇਸਐਕਸ ਦੀ ਯੋਜਨਾ ਹੈ ਕਿ 15 ਸਤੰਬਰ ਤੱਕ ਇਹਨਾਂ ਲੋਕਾਂ ਨੂੰ ਸਪੇਸ ਵਿਚ ਭੇਜਿਆ ਜਾਵੇਗਾ। ਹੁਣ ਤੱਕ ਸਿਖਲਾਈ ਪ੍ਰਾਪਤ ਪੁਲਾੜ ਯਾਤਰੀ ਹੀ ਪੁਲਾੜ ਗੱਡੀ ਲੈ ਕੇ ਧਰਤੀ ਦੇ ਪੰਧ ਵਿਚ ਜਾਂਦੇ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : ਕਿਸ਼ਤੀ 'ਚ ਲੱਗੀ ਅੱਗ, 8 ਲੋਕ ਜ਼ਖਮੀ, ਚਾਰ ਦੀ ਹਾਲਤ ਗੰਭੀਰ
3 ਦਿਨ ਤੱਕ ਰਹਿਣਗੇ ਧਰਤੀ ਦੇ ਪੰਧ ਵਿਚ
ਇਸ ਸਪੇਸਕ੍ਰਾਫਟ ਨੂੰ ਅਮਰੀਕਾ ਦੇ ਕੇਨੇਡੀ ਸਪੇਸ ਲਾਂਚ ਸੈਂਟਰ ਤੋਂ ਰਵਾਨਾ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈਕਿ ਚਾਲਕ ਦਲ ਦੇ ਇਹ ਚਾਰੇ ਮੈਂਬਰ ਕਰੀਬ 3 ਦਿਨ ਤੱਕ ਧਰਤੀ ਦੇ ਪੰਧ ਵਿਚ ਕਰੀਬ 335 ਮੀਲ ਦੀ ਉੱਚਾਈ 'ਤੇ ਸਪੇਸ ਵਿਚ ਰਹਿਣਗੇ। ਇਸ ਮਗਰੋਂ ਇਹ ਚਾਲਕ ਦਲ ਫਲੋਰੀਡਾ ਦੇ ਤੱਟ 'ਤੇ ਉਤਰੇਗਾ।
ਮੈਂਬਰਾਂ ਬਾਰੇ ਜਾਣ-ਪਛਾਣ
ਇਸ ਚਾਲਕ ਦਲ ਵਿਚ ਸ਼ਾਮਲ ਜੇਰੇਡ ਇਸਾਕਮੈਨ 38 ਸਾਲ ਦੇ ਅਰਬਪਤੀ ਹਨ। ਇਹਨਾਂ ਦੀ ਕੰਪਨੀ ਦਾ ਨਾਮ ਸ਼ਿਫਟ 4 ਪੇਮੇਂਟ ਹੈ। ਉਹ ਹੁਣ ਤੱਕ 6 ਹਜ਼ਾਰ ਘੰਟੇ ਜਹਾਜ਼ ਅਤੇ ਮਿਲਟਰੀ ਜੈੱਟ ਉਡਾ ਚੁੱਕੇ ਹਨ। ਭਾਵੇਂਕਿ ਉਹ ਪਹਿਲੀ ਵਾਰ ਸਪੇਸਕ੍ਰਾਫਟ ਉਡਾਉਣ ਜਾ ਰਹੇ ਹਨ। ਉਹ ਇਸ ਮਿਸ਼ਨ ਦੇ ਕਮਾਂਡਰ ਹੋਣਗੇ। ਇਸ ਦਲ ਵਿਚ ਸ਼ਾਮਲ ਹਾਯਲੇ ਅਸੇਨੇਆਕਸ ਇਕੋਇਕ ਮਹਿਲਾ ਹੈ। ਹਾਯਲੇ 29 ਸਾਲ ਦੀ ਹੈ ਅਤੇ ਬਚਪਨ ਵਿਚ ਕੈਂਸਰ ਨੂੰ ਹਰਾ ਚੁੱਕੀ ਹੈ। ਹਾਯਲੇ ਪੇਸ਼ੇ ਤੋਂ ਡਾਕਟਰ ਹੈ। ਚਾਲਕ ਦਲ ਵਿਚ ਸ਼ਾਮਲ ਸਿਯਾਨ ਪ੍ਰੋਕਟੋਰ ਇਕ ਭੂ-ਵਿਗਿਆਨੀ ਹਨ ਅਤੇ ਸਾਈਂਸ ਕਮਿਊਨੀਕੇਸ਼ਨ ਦੇ ਮਾਹਰ ਹਨ। ਉਹਨਾਂ ਨੂੰ ਇਸਾਕ ਵੱਲੋਂ ਆਯੋਜਿਤ ਇਕ ਮੁਕਾਬਲੇ ਦੇ ਬਾਅਦ ਚੁਣਿਆ ਗਿਆ ਹੈ। ਇਸ ਚਾਲਕ ਦਲ ਦੇ ਚੌਥੇ ਅਤੇ ਆਖਰੀ ਮੈਂਬਰ ਕ੍ਰਿਸ ਸੇਮਬ੍ਰੋਸਕੀ (41) ਹਨ, ਜੋ ਅਮਰੀਕੀ ਹਵਾਈ ਸੈਨਾ ਤੋਂ ਰਿਟਾਇਰ ਹੋ ਚੁੱਕੇ ਹਨ। ਕ੍ਰਿਸ ਨੂੰ 72 ਹਜ਼ਾਰ ਲੋਕਾਂ ਵਿਚੋਂ ਚੁਣਿਆ ਗਿਆ ਹੈ। ਇਹਨਾਂ ਚਾਰੇ ਲੋਕਾਂ ਨੂੰ ਸਪੇਸਐਕਸ ਵੱਲੋਂ ਟਰੇਨਿੰਗ ਦਿੱਤੀ ਜਾ ਰਹੀ ਹੈ।
ਨੋਟ- ਪਹਿਲੀ ਵਾਰ 4 ਆਮ ਨਾਗਰਿਕ ਸਪੇਸ ਲਈ ਭਰਨਗੇ ਉਡਾਣ, ਖ਼ਬਰ ਬਾਰੇ ਕੁਮੈਂਟ ਕਰ ਦਿਓ
ਆਸਟ੍ਰੇਲੀਆ : ਕਿਸ਼ਤੀ 'ਚ ਲੱਗੀ ਅੱਗ, 8 ਲੋਕ ਜ਼ਖਮੀ, ਚਾਰ ਦੀ ਹਾਲਤ ਗੰਭੀਰ
NEXT STORY