ਕਾਠਮੰਡੂ (ਭਾਸ਼ਾ)-ਨੇਪਾਲ ਦੇ ਦੱਖਣੀ ਮਧੇਸ਼ ਸੂਬੇ ’ਚ ਬੁੱਧਵਾਰ ਨੂੰ ਢਿੱਗ ਡਿੱਗਣ ਕਾਰਨ 3 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਹਰਿਪੁਰਵਾ ਨਗਰ ਪਾਲਿਕਾ-1 ’ਚ ਹਰਦੀਖੋਲਾ ਨਦੀ ਕੰਡਿਓਂ ਮਿੱਟੀ ਲੈਣ ਗਏ 3 ਬੱਚਿਆਂ ਅਤੇ ਇਕ ਬਜ਼ੁਰਗ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸਥਾਨਕ ਲੋਕਾਂ ਨੇ ਦੱਸਿਆ ਕਿ ਤਿਉਹਾਰ ਲਈ ਮਿੱਟੀ ਲੈਣ ਗਏ 6 ਲੋਕ ਫਾਵੜੇ ਤੋਂ ਨਦੀ ਕੰਡੇ ਖੁਦਾਈ ਕਰ ਰਹੇ ਸਨ, ਉਦੋਂ ਮਿੱਟੀ ਦਾ ਢੇਰ ਡਿੱਗ ਗਿਆ ਅਤੇ 4 ਲੋਕ ਉਸ ’ਚ ਦੱਬ ਗਏ। ਚਾਰਾਂ ਲੋਕਾਂ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਇੰਸਪੈਕਟਰ ਬਲਿਸਤਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਯਾਦਾ ਖਾਤੂਨ (65), ਸਬੀਬਾ ਖਾਤੂਨ (6) ਦਿੱਲੂ ਮੰਸੂਰ (8) ਅਤੇ ਨਰਗਿਸ ਖਾਤੂਨ (9) ਵਜੋਂ ਹੋਈ ਹੈ।
ਹਵਾਈ ਫੌਜ ਦਾ ਜਹਾਜ਼ ਹਾਦਸਾਗ੍ਰਸਤ! ਦੋ ਫੌਜੀਆਂ ਦੀ ਦਰਦਨਾਕ ਮੌਤ
NEXT STORY