ਬੰਦਾਕਾ— ਕਾਂਗੋ ਲੋਕਤੰਤਰੀ ਗਣਰਾਜ ਦੇ ਉੱਤਰ-ਪੱਛਮੀ ਹਿੱਸੇ 'ਚ ਜਾਰੀ ਹਿੰਸਾ ਤੋਂ ਬਚ ਕੇ ਭੱਜ ਰਹੇ 40 ਆਮ ਲੋਕਾਂ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਨ੍ਹਾਂ ਦੀਆਂ ਕਿਸ਼ਤੀਆਂ ਨਦੀ 'ਚ ਡੁੱਬ ਗਈਆਂ। ਦੱਖਣੀ ਉਬਾਂਗੀ ਸੂਬੇ ਦੇ ਉਪ-ਗਵਰਨਰ ਜਿਆਂ ਬਾਕਾਤੋਏ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬੁੱਧਵਾਰ ਦੀ ਰਾਤ ਅਸੀਂ 40 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਉਬਾਂਗੀ ਨਦੀ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਬਾਂਗੀ ਨਦੀ ਕਾਂਗੋ ਲੋਕਤੰਤਰੀ ਗਣਰਾਜ (ਡੀ.ਆਰ. ਕਾਂਗੋ) ਨੂੰ ਕਾਂਗੋ ਗਣਰਾਜ ਤੋਂ ਵੱਖ ਕਰਦੀ ਹੈ।
ਫੇਸਬੁੱਕ ਨੇ ਕੀਤਾ ਅਲਰਟ, ਡਾਟਾ ਲੀਕ ਵਰਗੀਆਂ ਹੋਰ ਵੀ ਘਟਨਾਵਾਂ ਆ ਸਕਦੀਆਂ ਹਨ ਸਾਹਮਣੇ
NEXT STORY