ਮੁੰਬਈ (ਬਿਊਰੋ) - ਭਾਰਤੀ ਸਿਨੇਮਾ ਦੇ ‘ਮੈਰਾਥਨ ਮੈਨ’ ਵਜੋਂ ਜਾਣੇ ਜਾਂਦੇ ਅਨੁਪਮ ਖੇਰ, ਜਿਨ੍ਹਾਂ ਨੇ ਲਗਭਗ 600 ਫਿਲਮਾਂ ’ਚ ਕੰਮ ਕੀਤਾ ਹੈ, 2024 ’ਚ ਆਪਣੇ ਫਿਲਮੀ ਕਰੀਅਰ ਦੇ 40 ਸਾਲ ਪੂਰੇ ਕਰ ਰਹੇ ਹਨ। ਉਨ੍ਹਾਂ ਦੇ ਅਮੀਰ ਅਤੇ ਸ਼ਾਨਦਾਰ ਕਰੀਅਰ ਦਾ ਵਾਈ. ਆਰ. ਐੱਫ. ਅਤੇ ਨੈੱਟਫਲਿਕਸ ਜਸ਼ਨ ਮਨਾ ਰਿਹਾ ਹੈ। ਇਹ ਜਸ਼ਨ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਵਿਜੇ 69’ ਦੀ ਪ੍ਰਮੋਸ਼ਨ ਦੌਰਾਨ ਕੀਤਾ ਜਾ ਰਿਹਾ ਹੈ, ਜੋ 8 ਨਵੰਬਰ ਨੂੰ ਸਿੱਧੀ ਸਟ੍ਰੀਮਿੰਗ ਲਈ ਰਿਲੀਜ਼ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਨੇ ਭਾਜਪਾ ਦੇ ਇਸ ਰਾਸ਼ਟਰੀ ਬੁਲਾਰੇ ਨਾਲ ਦਿੱਲੀ 'ਚ ਕੀਤੀ ਮੁਲਾਕਾਤ
ਅਸਲ ਜ਼ਿੰਦਗੀ ਦੀ ਤਰ੍ਹਾਂ ਫਿਲਮ ਵਿਚ ਵੀ ਅਨੁਪਮ ਖੇਰ ਨੇ ‘ਵਿਜੇ ਮੈਥਿਊ’ ਦਾ ਕਿਰਦਾਰ ਨਿਭਾਇਆ ਹੈ, ਜੋ ਆਪਣੀ ਅਟੁੱਟ ਊਰਜਾ ਅਤੇ ਜੀਵਨ ਲਈ ਜਨੂੰਨ ਨਾਲ ਟ੍ਰਾਈਥਲਨ ਅਥਲੀਟ ਬਣਨ ਦਾ ਫੈਸਲਾ ਕਰਦਾ ਹੈ। ਇਹ ਫਿਲਮ ਇਕ ਸਕਾਰਾਤਮਕ ਅਤੇ ਪ੍ਰੇਰਨਾਦਾਇਕ ਅਨੁਭਵ ਹੈ, ਜਿਸ ਨੂੰ ਨੈੱਟਫਲਿਕਸ ’ਤੇ ਦੁਨੀਆ ਭਰ ਵਿਚ ਰਿਲੀਜ਼ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਰਦੇਸ਼ਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ, ਪੰਜ ਤਾਰਾ ਹੋਟਲ 'ਚ ਹੋਇਆ ਕਾਂਡ
NEXT STORY