ਬਰੁਮਾਡਿਨੋ, (ਏਜੰਸੀ)— ਬ੍ਰਾਜ਼ੀਲ 'ਚ ਸ਼ੁੱਕਰਵਾਰ ਨੂੰ ਇਕ ਕੋਲਾ ਖਾਨ 'ਤੇ ਬਣੇ ਪੁਲ ਦੇ ਡਿੱਗ ਜਾਣ ਕਾਰਨ ਸ਼ਨੀਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵਧ ਕੇ 40 ਹੋ ਗਈ। ਮਲਬੇ 'ਚ ਅਜੇ ਵੀ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਅਤੇ ਬਚਾਅ ਕਰਮਚਾਰੀ ਉਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਕ ਅੰਦਾਜ਼ੇ ਮੁਤਾਬਕ 300 ਲੋਕ ਲਾਪਤਾ ਹਨ ਅਤੇ ਪ੍ਰਸ਼ਾਸਨ ਨੂੰ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਬਚਾਅ ਕਾਰਜ 'ਚ ਪ੍ਰੇਸ਼ਾਨੀ ਹੋ ਰਹੀ ਹੈ। ਕਈ ਲਾਪਤਾ ਲੋਕਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਲੱਭ ਰਹੇ ਹਨ।
ਮਿਨਾਸ ਗੇਰਾਇਸ ਸੂਬੇ ਦੇ ਗਵਰਨਰ ਰੋਮੇਯੂ ਜੇਮਾ ਨੇ ਵਾਅਦਾ ਕੀਤਾ ਕਿ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਖਾਨ ਕੰਪਨੀ 'ਵੇਲ' ਦੇ ਕੋਲ ਹੈ ਜਿਸ ਨੂੰ ਇਹ ਚਲਾਉਂਦੀ ਹੈ। ਸ਼ੁੱਕਰਵਾਰ ਦੀ ਦੁਪਹਿਰ ਨੂੰ ਪੁਲ ਉਸ ਸਮੇਂ ਡਿਗਿਆ ਜਦ ਕਰਮਚਾਰੀ ਭੋਜਨ ਕਰ ਰਹੇ ਸਨ। ਦੇਖਦੇ ਹੀ ਦੇਖਦੇ ਪੂਰਾ ਢਾਂਚਾ ਢਹਿ ਗਿਆ ਅਤੇ ਹਰ ਪਾਸੇ ਸਿਰਫ ਮਲਬਾ ਨਜ਼ਰ ਆਉਣ ਲੱਗਾ।

ਰਾਸ਼ਟਰਪਤੀ ਜੈਰ ਬੋਲਸੋਨਾਰੀ ਅਤੇ ਅਧਿਕਾਰੀਆਂ ਨੇ ਇਸ ਹਾਦਸੇ ਨੂੰ 'ਤ੍ਰਾਸਦੀ' ਕਰਾਰ ਦਿੱਤਾ ਹੈ। ਸ਼ਨੀਵਾਰ ਨੂੰ ਦੁਪਹਿਰ ਤਕ 40 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਸਨ। ਮਿਨਾਸ ਗੇਰਾਇਸ ਦੇ ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ 23 ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਬਚਾਅ ਕਰਮਚਾਰੀਆਂ ਨੇ ਸ਼ਨੀਵਾਰ ਨੂੰ ਕੁਝ ਲੋਕਾਂ ਨੂੰ ਜਿਊਂਦੇ ਕੱਢਿਆ ਜਿਸ ਕਾਰਨ ਉਮੀਦ ਹੈ ਕਿ ਇੱਥੇ ਹੋਰ ਲੋਕ ਵੀ ਜਿਊਂਦੇ ਹੋਣਗੇ।
ਕੰਪਨੀ ਦੇ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਤਕਰੀਬਨ 100 ਕਰਮਚਾਰੀ ਸੁਰੱਖਿਅਤ ਮਿਲ ਗਏ ਹਨ ਪਰ ਸ਼ਨੀਵਾਰ ਨੂੰ ਹੀ ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ 200 ਕਰਮਚਾਰੀ ਹੁਣ ਤਕ ਲਾਪਤਾ ਹਨ ਜਦਕਿ ਐਮਰਜੈਂਸੀ ਅਧਿਕਾਰੀਆਂ ਨੇ ਇਹ ਗਿਣਤੀ ਤਕਰੀਬਨ 300 ਦੱਸੀ ਹੈ।
ਰੂਸ ਦੇ ਕੈਫੇ 'ਚ ਧਮਾਕਾ, 22 ਲੋਕ ਜ਼ਖਮੀ ਤੇ 6 ਦੀ ਹਾਲਤ ਗੰਭੀਰ
NEXT STORY