ਮਾਸਕੋ- ਰੂਸ ਦੇ ਸੇਂਟ ਪੀਟਰਸਬਰਗ ਸ਼ਹਿਰ ਦੇ ਇਕ ਹਸਪਤਾਲ ਅੱਗ ਲੱਗਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਮੰਗਲਵਾਰ ਨੂੰ ਐਮਰਜੈਂਸੀ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ।
ਸੂਤਰ ਨੇ ਟਾਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸੇਂਟ ਜਾਰਜ ਹਸਪਤਾਲ ਵਿਚ ਵਾਪਰੀ ਇਸ ਘਟਨਾ ਵਿਚ ਵੈਂਟੀਲੇਟਰ 'ਤੇ ਰੱਖੇ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਅੱਗ ਬਹੁਤ ਭਿਆਨਕ ਸੀ। ਰੂਸ ਦਾ ਐਮਰਜੈਂਸੀ ਮੰਤਰਾਲੇ ਦੀ ਪ੍ਰੈੱਸ ਸਰਵਿਸ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਅੱਗ 10 ਵਰਗ ਮੀਟਰ ਦੇ ਇਲਾਕੇ ਵਿਚ ਬਹੁਤ ਭਿਆਨਕ ਸੀ ਤੇ ਇਸ ਦੌਰਾਨ 150 ਲੋਕਾਂ ਨੂੰ ਇਮਾਰਤ ਵਿਚੋਂ ਕੱਢਿਆ ਗਿਆ। ਸ਼ੁਰੂਆਤੀ ਜਾਂਚ ਵਿਚ ਅੱਗ ਵੈਂਟੀਲੇਟਰ ਮਸ਼ੀਨ ਵਿਚ ਸ਼ਾਟ ਸਰਕਟ ਕਾਰਨ ਲੱਗੀ ਲੱਗ ਰਹੀ ਹੈ। ਮਾਰਚ ਮੱਧ ਤੋਂ ਹਸਪਤਾਲ ਵਿਚ ਕੋਵਿਡ-19 ਦੇ ਮਰੀਜ਼ਾਂ ਦਾ ਵੀ ਇਲਾਜ ਚੱਲ ਰਿਹਾ ਸੀ।
ਲਾਈਬੇਰੀਆ 'ਚ ਜ਼ਮੀਨ ਖਿਸਕਣ ਕਾਰਣ 4 ਹਲਾਕ
NEXT STORY