ਫਿਲੀਸਤੀਨ (ਵਾਰਤਾ) ਇਜ਼ਰਾਇਲ ਦੇ ਵੈਸਟ ਬੈਂਕ ਨੇੜੇ ਇਜ਼ਰਾਇਲੀ ਸੈਨਿਕਾਂ ਨਾਲ ਸੰਘਰਸ਼ ਵਿੱਚ 50 ਤੋਂ ਜ਼ਿਆਦਾ ਫਿਲੀਸਤੀਨੀ ਜ਼ਖਮੀ ਹੋ ਗਏ ਹਨ। ਫਿਲੀਸਤੀਨ ਰੈੱਡ ਕ੍ਰਿਸੇਂਟ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਵੈਸਟ ਬੈਂਕ ਵਿਚ ਨਬਲਸ ਸ਼ਹਿਰ ਨੇੜੇ ਬੋਰਕਾ ਅਤੇ ਬੇਇਤ ਇਲਾਕੇ ਵਿਚ ਇਜ਼ਰਾਇਲੀ ਫ਼ੌਜ ਦੇ ਨਾਲ ਮੰਗਲਵਾਰ ਰਾਤ ਹੋਏ ਸੰਘਰਸ਼ ਵਿਚ 53 ਫਿਲੀਸਤੀਨੀ ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਨੇ ਲੰਮੀ ਦੂਰੀ ਤੱਕ ਮਾਰ ਕਰਨ 'ਚ ਸਮਰੱਥ ਮਿਜ਼ਾਈਲ ਦਾ ਕੀਤਾ ਉਦਘਾਟਨ
ਜ਼ਿਕਰਯੋਗ ਹੈ ਕਿ ਜ਼ਖਮੀਆਂ ਵਿਚੋਂ ਦੋ ਲੋਕਾਂ ਨੂੰ ਗੋਲੀ ਲੱਗੀ ਹੈ ਜਦਕਿ ਹੋਰ ਹੰਝੂ ਗੈਸ ਨਾਲ ਪੀੜਤ ਹਨ। ਫਿਲੀਸਤੀਨ ਅਤੇ ਇਜ਼ਰਾਈਲ ਇੱਥੇ ਮਈ ਤੋਂ ਹੀ ਛੋਟੀ ਯਹੂਦੀ ਬਸਤੀ ਬਣਾ ਰਿਹਾ ਹੈ। ਇਹੀ ਕਾਰਨ ਹੈ ਕਿ ਫਿਲੀਸਤੀਨੀ ਇਜ਼ਰਾਈਲ ਵੱਲੋਂ ਜ਼ਮੀਨ 'ਤੇ ਕਬਜ਼ਾ ਕਰਨ ਦਾ ਵਿਰੋਧ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਜ਼ਰਾਈਲ ਵੱਲੋਂ ਬਣਾਈ ਜਾ ਰਹੀ ਬਸਤੀ ਇਜ਼ਰਾਈਲ ਵਿਚਕਾਰ ਸੰਘਰਸ਼ ਦਾ ਮੁੱਖ ਕਾਰਨ ਹੈ।
ਅਮਰੀਕੀ ਅਧਿਕਾਰੀਆਂ ਨੇ ਜਨਵਰੀ ’ਚ 2000 ਪੌਂਡ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ
NEXT STORY