ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ 57 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 59,745 ਸਵੈਬ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਵਿਚ 3787 ਲੋਕਾਂ ਦੀ ਜਾਂਚ ਰਿਪੋਰਟ ਪਾਜ਼ੇਟਿਵ ਆਈ, ਜਿਸ ਦੇ ਨਾਲ ਹੀ ਪੀੜਤਾਂ ਦਾ ਅੰਕੜਾ 11 ਲੱਖ 71 ਹਜ਼ਾਰ 578 ਹੋ ਗਿਆ ਹੈ।
ਉਥੇ ਹੀ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 26,035 ਹੋ ਗਈ ਹੈ। ਇੱਥੇ ਹੁਣ ਤੱਕ 10 ਲੱਖ 55 ਹਜ਼ਾਰ 467 ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ ਅਤੇ ਅਜੇ 90,076 ਮਾਮਲੇ ਸਰਗਰਮ ਹਨ। ਪਾਕਿਸਤਾਨ ਵਿਚ ਹੁਣ ਤੱਕ 5 ਕਰੋੜ 81 ਲੱਖ 56 ਹਜ਼ਾਰ 714 ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਾਈ ਜਾ ਚੁੱਕੀ ਹੈ।
ਮੈਲਬੌਰਨ ਸੜਕ ਦੁਰਘਟਨਾ 'ਚ ਸ਼ਾਮਲ ਭਾਰਤੀ ਵਿਦਿਆਰਥੀ ਨੂੰ ਆਸਟ੍ਰੇਲੀਆਈ ਪੁਲਸ ਨੇ ਭਾਰਤ ‘ਚ ਕੀਤਾ ਗ੍ਰਿਫ਼ਤਾਰ
NEXT STORY