ਬੀਜਿੰਗ: ਚੀਨ ਵਿਚ ਇਕ ਨਵੀਂ ਇਨਫੈਕਸ਼ਨ ਬੀਮਾਰੀ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 60 ਹੋਰ ਲੋਕ ਇਸ ਨਾਲ ਇਨਫੈਕਟਿਡ ਹਨ। ਚੀਨ ਦੇ ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਮਨੁੱਖਾਂ ਦੇ ਵਿਚਾਲੇ ਇਨਫੈਕਸ਼ਨ ਫੈਲਣ ਦੇ ਖਦਸ਼ੇ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ।
ਪੂਰਬੀ ਚੀਨ ਦੇ ਜਿਆਂਗਸ਼ੂ ਸੂਬੇ ਵਿਚ ਸਾਲ ਦੀ ਪਹਿਲੀ ਛਮਾਹੀ ਵਿਚ ਐੱਸ.ਐੱਫ.ਟੀ.ਐੱਸ. ਵਾਇਰਸ ਨਾਲ 37 ਤੋਂ ਵਧੇਰੇ ਲੋਕ ਇਨਫੈਕਟਿਡ ਹੋਏ ਹਨ। ਸਰਕਾਰੀ ਗਲੋਬਲ ਟਾਈਮਜ਼ ਨੇ ਖਬਰਾਂ ਦੇ ਹਵਾਲੇ ਨਾਲ ਕਿਹਾ ਕਿ ਬਾਅਦ ਵਿਚ ਪੂਰਬੀ ਚੀਨ ਦੇ ਅਨਹੁਈ ਸੂਬੇ ਵਿਚ 23 ਲੋਕਾਂ ਦੇ ਇਨਫੈਕਟਿਡ ਹੋਣ ਦਾ ਪਤਾ ਲੱਗਿਾ ਹੈ। ਇਸ ਵਾਇਰਸ ਨਾਲ ਇਨਫੈਕਟਿਡ ਜਿਆਂਗਸ਼ੂ ਦੀ ਰਾਜਧਾਨੀ ਨਾਨਜਿਆਂਗ ਦੀ ਇਕ ਮਹਿਲਾ ਨੂੰ ਸ਼ੁਰੂ ਵਿਚ ਖੰਘ ਤੇ ਬੁਖਾਰ ਦੇ ਲੱਛਣ ਦਿੱਖਾਈ ਦਿੱਤੇ ਸਨ। ਡਾਕਟਰਾਂ ਨੂੰ ਉਸ ਦੇ ਸਰੀਰ ਵਿਚ ਲਿਊਕੋਸਾਈਟ ਤੇ ਪਲੇਟਲੈਟ ਦੇ ਘੱਟ ਹੋਣ ਦਾ ਪਤਾ ਲੱਗਿਆ। ਇਕ ਮਹੀਨੇ ਦੇ ਇਲਾਜ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਰਿਪੋਰਟ ਦੇ ਮੁਤਾਬਕ ਅਨਹੁਈ ਤੇ ਪੂਰਬੀ ਚੀਨ ਦੇ ਝੋਜਿਆਂਗ ਸੂਬੇ ਵਿਚ ਘੱਟ ਤੋਂ ਘੱਟ 7 ਲੋਕਾਂ ਦੀ ਵਾਇਰਸ ਕਾਰਣ ਮੌਤ ਹੋ ਗਈ। ਐੱਸ.ਐੱਫ.ਟੀ.ਐੱਸ. ਵਾਇਰਸ ਨਵਾਂ ਨਹੀਂ ਹੈ। ਚੀਨ ਵਿਚ 2011 ਵਿਚ ਇਸ ਦਾ ਪਤਾ ਲੱਗਿਆ ਸੀ। ਵਾਇਰਸ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਵਾਇਰਸ ਪਸੂਆਂ ਦੇ ਸਰੀਰ 'ਤੇ ਚਿਪਕਣ ਵਾਲੇ ਕਿਨਲੀ (ਟਿਕ) ਜਿਹੇ ਕੀੜੇ ਨਾਲ ਮਨੁੱਖ ਵਿਚ ਫੈਲ ਸਕਦਾ ਹੈ ਤੇ ਫਿਰ ਮਨੁੱਖ ਜਾਤ ਵਿਚ ਇਸ ਦਾ ਪ੍ਰਸਾਰ ਹੋ ਸਕਦਾ ਹੈ।
ਸਾਲ 2020 ਤੇ 2021 'ਚ ਮਿਲ ਜਾਵੇਗੀ ਕੋਰੋਨਾ ਵੈਕਸੀਨ : ਬ੍ਰਿਟਿਸ਼ ਸਲਾਹਕਾਰ
NEXT STORY