ਮੋਗਾਦਿਸ਼ੂ (ਸ਼ਿਨਹੁਆ)- ਦੱਖਣੀ ਸੋਮਾਲੀਆ 'ਚ ਅੱਜ ਫੌਜ ਨੇ ਜ਼ੋਰਦਾਰ ਮੁਹਿੰਮ ਚਲਾਉਂਦੇ ਹੋਏ ਅਲ ਸ਼ਬਾਬ ਸੰਗਠਨ ਦੇ 73 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਅਤੇ ਉਨ੍ਹਾਂ ਦੇ ਹਰੇਕ ਵਾਹਨਾਂ ਨੂੰ ਵੀ ਤਬਾਹ ਕਰ ਦਿੱਤਾ। ਰਾਸ਼ਟਰੀ ਸੰਵਾਦ ਕਮੇਟੀ ਸੋਨਾ ਨੇ ਇਹ ਜਾਣਕਾਰੀ ਦਿੱਤੀ ਹੈ।
ਸੰਵਾਦ ਕਮੇਟੀ ਨੇ ਦੱਸਿਆ ਕਿ ਫੌਜ ਦੇ ਸਾਂਝੇ ਦਸਤੇ ਨੇ ਜੁਬਲੈਂਡ ਖੇਤਰ ਦੇ ਕਿਸਮਾਓ ਸ਼ਹਿਰ ਦੇ ਨੇੜੇ ਬਾਰ ਸ਼ਾਨਗੁਨੀ ਵਿਚ ਅਲ ਸ਼ਬਾਬ ਦੇ ਇਕ ਟਿਕਾਣੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਅਤੇ ਇਸ ਦੌਰਾਨ 73 ਅੱਤਵਾਦੀ ਮਾਰੇ ਗਏ ਅਤੇ ਉਨ੍ਹਾਂ ਦੇ ਹਰੇਕ ਵਾਹਨ ਤਬਾਹ ਹੋ ਗਏ। ਇਸ ਮੁਹਿੰਮ ਵਿਚ ਕੌਮਾਂਤਰੀ ਫੌਜ ਨੇ ਵੀ ਹਵਾਈ ਗੋਲੀਬਾਰੀ ਕੀਤੀ। ਇਸ ਦੌਰਾਨ ਅਪੁਸ਼ਟ ਸੂਤਰਾਂ ਨੇ ਦੱਸਿਆ ਕਿ ਇਸ ਮੁਹਿੰਮ ਵਿਚ ਫੌਜ ਅਤੇ ਅੱਤਵਾਦੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ।
ਬ੍ਰਾਜ਼ੀਲੀ ਰਾਸ਼ਟਰਪਤੀ ਦੇ ਬੇਟੇ ਦੇ ਖਾਤੇ 'ਚ ਸ਼ੱਕੀ ਤਰੀਕੇ ਨਾਲ ਨਗਦੀ ਟ੍ਰਾਂਸਫਰ
NEXT STORY