ਮਿਲਾਨ (ਸਾਬੀ ਚੀਨੀਆ)- ਇਟਲੀ ਦੇ ਸ਼ਹਿਰ ਮਿਲਾਨ ਸਥਿਤ ਭਾਰਤੀ ਅੰਬੈਸੀ ਦੇ ਕੌਂਸਲੇਟ ਜਨਰਲ ਆਫ ਮਿਲਾਨ ਦਫ਼ਤਰ ਵਿਖੇ ਭਾਰਤ ਦਾ 77ਵਾਂ ਸੁਤੰਤਰਤਾ ਦਿਵਸ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਕੌਂਸਲੇਟ ਜਨਰਲ ਮੈਡਮ ਟੀ ਅਜੁੰਗਲਾ ਜਾਮੀਰ ਵੱਲੋਂ ਤਿਰੰਗਾ ਲਹਿਰਾਇਆ ਗਿਆ। ਮੈਡਮ ਟੀ ਅਜੁੰਗਲਾ ਜਾਮੀਰ ਨੇ ਦੇਸ਼ ਵਾਸੀਆਂ ਦੇ ਨਾਂ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼ ਪੜ੍ਹਿਆ ਅਤੇ ਇਟਲੀ ਵਸਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਦੇਸ਼ ਦੇ 77ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ।
ਇਸ ਮੌਕੇ ਰਾਸ਼ਟਰੀ ਗੀਤ "ਵੰਦੇ ਮਾਤਰਮ" ਅਤੇ ਜਨ-ਗਨ-ਮਨ ਦੀ ਗੂੰਜ ਨੇ ਸਾਰਾ ਮਾਹੌਲ ਦੇਸ਼-ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਵੱਖ-ਵੱਖ ਗੀਤਾਂ 'ਤੇ ਪੇਸ਼ਕਾਰੀਆਂ ਦਿੱਤੀਆਂ ਗਈਆਂ। ਭਾਰਤ ਪ੍ਰਤੀ ਪਿਆਰ ਨੂੰ ਪ੍ਰਗਟਾਉਂਦੀਆਂ ਬਹੁਤ ਹੀ ਸੁੰਦਰ ਅਤੇ ਪ੍ਰਭਾਵਸ਼ਾਲੀ ਕਵਿਤਾਵਾਂ ਵੀ ਸਮਾਗਮ ਦਾ ਹਿੱਸਾ ਬਣੀਆਂ। ਇਸ ਮੌਕੇ ਕੌਂਸਲੇਟ ਸਟਾਫ਼ ਦੇ ਨਾਲ-ਨਾਲ ਉੱਤਰੀ ਇਟਲੀ ਵਿਚ ਵਸਦੇ ਭਾਰਤੀ ਭਾਈਚਾਰੇ ਦੀਆਂ ਅਨੇਕਾਂ ਪ੍ਰਮੁੱਖ ਸ਼ਖਸ਼ੀਅਤਾਂ, ਵੱਖ-ਵੱਖ ਸਮਾਜਿਕ ਧਾਰਮਿਕ ਜੱਥੇਬੰਦੀਆ ਦੇ ਆਗੂਆਂ ਅਤੇ ਨੰਬਰ 1 ਵੂਮੈਨ ਟੈਨਿਸ ਖਿਡਾਰਨ ਅੰਕਿਤਾ ਰੈਨਾ ਨੇ ਵੀ ਸ਼ਿਰਕਤ ਕੀਤੀ।
ਆਰਥਿਕ ਮੰਦੀ ਦਰਿਮਆਨ ਚੀਨ ਨੌਜਵਾਨਾਂ 'ਚ ਵੱਧ ਰਹੀ ਬੇਰੁਜ਼ਗਾਰੀ ਬਾਰੇ ਤਾਜ਼ਾ ਜਾਣਕਾਰੀ ਦੇਣ ਤੋਂ ਕਰ ਰਿਹੈ ਪਰਹੇਜ਼
NEXT STORY