ਹਨੋਈ- ਵੀਅਤਨਾਮ ਵਿਚ ਮੋਲਾਵੇ ਤੂਫ਼ਾਨ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਤੇ ਹੋਰ 42 ਲੋਕ ਲਾਪਤਾ ਹੋ ਗਏ। ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਤਰਾ ਵਾਨ ਤੋਂ ਕਈ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਤਰਾ ਲੇਂਗ ਪਿੰਡ ਵਿਚ ਅਚਾਨਕ ਜ਼ਮੀਨ ਖਿਸਕਣ ਨਾਲ ਕਈ ਘਰ ਜ਼ਮੀਨ ਵਿਚ ਧੱਸ ਗਏ ਜਿਸ ਵਿਚ ਕਈ ਲੋਕ ਫਸ ਗਏ। ਦੱਸਿਆ ਜਾ ਰਿਹਾ ਹੈ ਕਿ ਇੱਥੇ ਤਕਰੀਬਨ 50 ਕੁ ਲੋਕ ਰਹਿੰਦੇ ਸਨ। ਇਸ ਹਾਦਸੇ ਵਿਚ 4 ਲੋਕ ਬਚੇ ਹਨ। ਬਚਾਅ ਕਰਮਚਾਰੀਆਂ ਨੇ ਤਿੰਨ ਲਾਸ਼ਾਂ ਕੱਢੀਆਂ ਗਈਆਂ ਹਨ ਤੇ ਹੋਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀਅਤਨਾਮ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਿਛਲੇ 20 ਸਾਲਾਂ ਵਿਚ ਅਜਿਹੀ ਤਬਾਹੀ ਨਹੀਂ ਹੋਈ ਜਿਵੇਂ ਕਿ ਇਸ ਚੱਕਰਵਾਤ ਕਾਰਨ ਹੋਈ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ ਤੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਟਰੰਪ ਦੀ ਰੈਲੀ ਨੇੜੇ ਪਹੁੰਚਿਆ ਜਹਾਜ਼, F-16 ਨੇ ਦਿਸ਼ਾ ਬਦਲਣ ਲਈ ਕੀਤਾ ਮਜਬੂਰ (ਵੀਡੀਓ)
NEXT STORY