ਵਾਸ਼ਿੰਗਟਨ (ਵਾਰਤਾ)- ਅਮਰੀਕਾ ਦੇ ਫਲੋਰੀਡਾ ਅਤੇ ਉੱਤਰੀ ਕੈਰੋਲਿਨ ਸੂਬਿਆਂ ਵਿਚ ਤੂਫ਼ਾਨ ਇਆਨ ਦੀ ਲਪੇਟ ਵਿਚ ਆਉਣ ਨਾਲ ਘੱਟੋ-ਘੱਟ 80 ਲੋਕਾਂ ਦੀ ਮੌਤ ਹੋ ਗਈ ਹੈ। ਇਹ ਤੂਫ਼ਾਨ ਪਿਛਲੇ ਹਫ਼ਤੇ ਦੱਖਣੀ-ਪੱਛਮੀ ਫਲੋਰੀਡਾ ਵਿਚ ਸ਼੍ਰੇਣੀ 4 ਦੇ ਰੂਪ ਵਿਚ ਟਕਰਾਇਆ ਸੀ। ਮੀਡੀਆ ਰਿਪੋਰਟ ਵਿਚ ਕਿਹਾ ਗਿਆ ਕਿ ਇਆਨ ਕਾਰਨ ਫਲੋਰੀਡਾ ਵਿਚ ਘੱਟੋ-ਘੱਟ 76 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਉੱਤਰੀ ਕੈਰੋਲਿਨਾ ਵਿਚ 4 ਹੋਰ ਲੋਕਾਂ ਦੀ ਮੌਤ ਹੋ ਗਈ। ਇਕੱਲੇ ਫਲੋਰੀਡਾ ਦੇ ਲੀ ਕਾਊਂਟੀ ਵਿਚ ਤੂਫ਼ਾਨ ਕਾਰਨ 42 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਆਧੁਨਿਕ ਭਾਰਤੀ ਇਤਿਹਾਸ ’ਚ ‘ਸਭ ਤੋਂ ਕਾਲੇ’ ਸਾਲਾਂ ’ਚ ਸ਼ਾਮਲ ਹੈ 1984 : ਅਮਰੀਕੀ ਸੈਨੇਟਰ

ਕਾਊਂਟੀ ਸ਼ੈਰਿਫ ਕਾਰਮਾਈਨ ਮਾਰਸੇਨੋ ਨੇ ਕਿਹਾ ਕਿ ਇਹ ਸੰਖਿਆ ਵੱਧ ਸਕਦੀ ਹੈ, ਮੈਂ ਨਹੀਂ ਜਾਣਦਾ। ਮੈਂ ਉਮੀਦ ਕਰਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਅਜਿਹਾ ਨਾ ਹੋਵੇ। ਇਆਨ ਨੇ ਫਲੋਰੀਡਾ ਦੇ ਤੱਟ ਅਤੇ ਅੰਦਰੂਨੀ ਦੋਵਾਂ ਖੇਤਰਾਂ ਵਿਚ ਵਿਨਾਸ਼ਕਾਰੀ ਤੂਫ਼ਾਨ, ਮੀਂਹ, ਹਵਾਵਾਂ ਅਤੇ ਖ਼ਤਰਨਾਕ ਹੜ੍ਹ ਲਿਆ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਬੁੱਧਵਾਰ ਨੂੰ ਫਲੋਰੀਡਾ ਜਾਣ ਤੋਂ ਪਹਿਲਾਂ ਤੂਫ਼ਾਨ ਫਿਓਨਾ ਤੋਂ ਹੋਏ ਨੁਕਸਾਨ ਦਾ ਸਰਵੇਖਣ ਕਰਨ ਲਈ ਸੋਮਵਾਰ ਨੂੰ ਪਿਊਰਟੋ ਰੀਕੋ ਦੀ ਯਾਤਰਾ ਕਰਨ ਵਾਲੇ ਹਨ। ਤੂਫ਼ਾਨ ਫਿਓਨਾ ਕਾਰਨ ਪਿਛਲੇ ਮਹੀਨੇ ਅਮਰੀਕੀ ਖੇਤਰ ਵਿਚ ਭਾਰੀ ਮੀਂਹ, ਵਿਨਾਸ਼ਕਾਰੀ ਨੁਕਸਾਨ ਅਤੇ ਟਾਪੂ-ਵਿਆਪੀ ਬਲੈਕਆਊਟ ਹੋਇਆ ਸੀ।
ਇਹ ਵੀ ਪੜ੍ਹੋ: UAE 'ਚ ਅੱਜ ਤੋਂ ਬਦਲ ਰਹੈ ਹਨ ਇਮੀਗ੍ਰੇਸ਼ਨ ਨਿਯਮ, ਭਾਰਤੀਆਂ ਨੂੰ ਮਿਲਣਗੇ ਵੱਡੇ ਫ਼ਾਇਦੇ

ਹੈਰਾਨੀਜਨਕ! 2 ਕਰੋੜ ਰੁਪਏ 'ਚ ਵਿਕੀ ਇਕ ਭੇਡ, ਬਣਿਆ ਵਰਲਡ ਰਿਕਾਰਡ
NEXT STORY