ਕੋਲੰਬੋ : ਸ਼੍ਰੀਲੰਕਾ ਦੀ ਜਲ ਸੈਨਾ ਨੇ ਮੰਗਲਵਾਰ ਨੂੰ ਆਪਣੇ ਜਲ ਖੇਤਰ ਵਿਚ ਮੱਛੀਆਂ ਫੜਨ ਦੇ ਦੋਸ਼ ਵਿਚ 9 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦੀਆਂ ਕਿਸ਼ਤੀਆਂ ਨੂੰ ਜ਼ਬਤ ਕਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸੇ ਦੇ ਨਾਲ ਇਸ ਸਾਲ ਸ਼੍ਰੀਲੰਕਾ ਵੱਲੋਂ ਅਜਿਹੀਆਂ ਘਟਨਾਵਾਂ ਵਿਚ ਫੜੇ ਗਏ ਨਾਗਰਿਕਾਂ ਦੀ ਕੁੱਲ ਗਿਣਤੀ 261 ਹੋ ਗਈ ਹੈ।
ਨੇਵੀ ਨੇ ਕਿਹਾ ਕਿ ਉੱਤਰੀ ਜਾਫਨਾ ਦੇ ਡੇਲਫਟ ਟਾਪੂ 'ਤੇ ਨੌ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਦੀਆਂ ਦੋ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਗਈਆਂ ਹਨ। ਨੇਵੀ ਨੇ 11 ਜੁਲਾਈ ਨੂੰ ਕਿਹਾ ਸੀ ਕਿ ਇਸ ਸਾਲ ਗੈਰ ਕਾਨੂੰਨੀ ਸ਼ਿਕਾਰ ਕਰਨ ਨੂੰ ਲੈ ਕੇ 252 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ 35 ਕਿਸ਼ਤੀਆਂ ਜ਼ਬਤ ਕੀਤੀਆਂ ਗਈਆਂ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿਚ ਸ਼੍ਰੀਲੰਕਾ ਨੇ ਭਾਰਤ ਦੇ ਸਾਹਮਣੇ ਵਿਚ ਇਕ ਨੇਵੀ ਅਧਿਕਾਰੀ ਦੀ ਮੌਤ ਦੇ ਮਾਮਲੇ ਵਿਚ ਚਿੰਤਾ ਵਿਅਕਤ ਕੀਤੀ ਸੀ।
ਨੇਵੀ ਦੇ ਜਵਾਨ ਦੀ ਰਾਸ਼ਟਰ ਦੇ ਜਲ ਖੇਤਰ ਵਿਚ ਕਥਿਤ ਤੌਰ 'ਤੇ ਗੈਰ ਕਾਨੂੰਨੀ ਰੂਪ ਨਾਲ ਮੱਛੀ ਫੜਨ ਵਿਚ ਲੱਗੀ ਇਕ ਭਾਰਤੀ ਕਿਸ਼ਤੀ ਨੂੰ ਜਬਤ ਕਰਨ ਦੀ ਮੁਹਿੰਮ ਦੌਰਾਨ ਮੌਤ ਹੋ ਗਈ ਸੀ। ਦੋਵਾਂ ਦੇਸ਼ਾਂ ਦੇ ਮਛੇਰਿਆਂ ਨੂੰ ਅਕਸਰ ਅਣਜਾਣੇ ਵਿਚ ਇਕ ਦੂਜੇ ਦੇ ਜਲ ਖੇਤਰ ਵਿਚ ਦਾਖਲ ਹੋਣ ਦੇ ਲਈ ਗ੍ਰਿਫਤਾਰ ਕੀਤਾ ਜਾਂਦਾ ਹੈ।
ਸ਼੍ਰੀਲੰਕਾ ਸਰਕਾਰ ਮੁਸਲਮਾਨਾਂ ਤੋਂ ਮੰਗੇਗੀ ਮੁਆਫੀ, ਕੋਵਿਡ ਦੌਰਾਨ ਜਬਰੀ ਕੀਤਾ ਸੀ ਇਹ ਕੰਮ
NEXT STORY