ਲੰਡਨ (ਰਾਜਵੀਰ ਸਮਰਾ)— ਜੂਨ 1984 ਘੱਲੂਘਾਰੇ ਮੌਕੇ ਸ਼ਹੀਦ ਹੋਏ 706 ਸਿੱਖਾਂ ਦੀ ਸੂਚੀ ਯੂ. ਕੇ. 'ਚ ਸਿੱਖ ਕੌਂਸਲ ਯੂ. ਕੇ. ਵਲੋਂ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਸਾਹਿਬ ਹੈਂਡਜ਼ਵਰਥ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਅਮਰੀਕਾ ਤੋਂ ਆਏ ਵਿਦਵਾਨ ਭਾਈ ਹਰਿੰਦਰ ਸਿੰਘ ਵੱਲੋਂ ਜਾਰੀ ਕੀਤੀ ਗਈ। ਇਸ ਮੌਕੇ ਭਾਰਤ ਤੋਂ ਵਕੀਲ ਅਮਰ ਸਿੰਘ ਚਾਹਲ ਵੀ ਸ਼ਾਮਲ ਹੋਏ। ਕਾਨਫਰੰਸ ਦਾ ਆਗਾਜ਼ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਦਿਆਲ ਸਿੰਘ ਅਟਵਾਲ ਨੇ ਕੀਤਾ। ਸਟੇਜ ਦੀ ਸੇਵਾ ਭਾਈ ਜਗਤਾਰ ਸਿੰਘ ਨੇ ਨਿਭਾਉਂਦਿਆਂ ਕਿਹਾ ਕਿ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਇਸ ਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ।
ਪ੍ਰੇਮਿਕਾ ਭੇਜਦੀ ਸੀ ਅਜਿਹੇ ਮੈਸਜ ਕਿ ਪ੍ਰੇਮੀ ਨੇ ਕਰ ਲਈ ਆਤਮ ਹੱਤਿਆ, ਹੈਰਾਨ ਕਰਨ ਵਾਲਾ ਹੈ ਮਾਮਲਾ
NEXT STORY