ਵੈਲਿੰਗਟਨ (ਯੂ.ਐੱਨ.ਆਈ./ਸ਼ਿਨਹੂਆ): ਨਿਊਜ਼ੀਲੈਂਡ ਵਿੱਚ ਫਾਈਜ਼ਰ ਵੈਕਸੀਨ ਦੀ ਇੱਕ ਬੂਸਟਰ ਖੁਰਾਕ 29 ਨਵੰਬਰ ਤੋਂ ਲੋਕਾਂ ਨੂੰ ਉਪਲਬਧ ਕਰਵਾਈ ਜਾਵੇਗੀ। ਕੋਵਿਡ-19 ਮਾਮਲਿਆਂ ਦੇ ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਜ਼ ਨੇ ਸੋਮਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਦੀ ਰੈਗੂਲੇਟਰੀ ਅਥਾਰਟੀ ਮੇਡਸੇਫ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਫਾਈਜ਼ਰ ਦੀ ਬੂਸਟਰ ਵੈਕਸੀਨ ਦੀ ਵਰਤੋਂ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ - ਚੀਨ 'ਚ ਵਧੇ ਕੋਵਿਡ-19 ਮਾਮਲੇ, ਯੂਨੀਵਰਸਿਟੀ 'ਚ ਲਗਾਈ ਗਈ ਤਾਲਾਬੰਦੀ
ਵੈਕਸੀਨ ਤਕਨੀਕੀ ਐਡਵਾਈਜ਼ਰੀ ਗਰੁੱਪ ਵੱਲੋਂ ਕੈਬਨਿਟ ਨੂੰ ਸਿਫਾਰਿਸ਼ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਹਿਪਕਿਨਜ਼ ਨੇ ਕਿਹਾ,“ਟੀਕਾਕਰਨ ਕੋਵਿਡ-19 ਦੇ ਵਿਰੁੱਧ ਸਭ ਤੋਂ ਵਧੀਆ ਬਚਾਅ ਹੈ। ਨਿਊਜ਼ੀਲੈਂਡ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਇੱਕ ਬੂਸਟਰ ਡੋਜ਼ ਮੁਫ਼ਤ ਵਿੱਚ ਉਪਲਬਧ ਹੋਵੇਗੀ, ਜਿਹਨਾਂ ਨੇ ਦੇਸ਼ ਜਾਂ ਵਿਦੇਸ਼ ਵਿੱਚ ਆਪਣੀਆਂ ਦੋ-ਡੋਜ਼ ਛੇ ਮਹੀਨੇ ਤੋਂ ਪਹਿਲਾਂ ਲਈਆਂ ਹਨ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ 'ਚ ਕੋਵਿਡ-19 ਡੈਲਟਾ ਵੇਰੀਐਂਟ ਦੇ 173 ਨਵੇਂ ਮਾਮਲੇ ਆਏ ਸਾਹਮਣੇ
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੌਰੀਸਨ ਦੀ ਲੋਕਪ੍ਰਿਯਤਾ 'ਚ ਆਈ ਕਮੀ
NEXT STORY