ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ’ਚ ਤਾਲਿਬਾਨ ਦੇ ਲਗਾਤਾਰ ਹਮਲਿਆਂ ਦੇ ਮੱਦੇਨਜ਼ਰ ਦੇਸ਼ ’ਚ ਸੁਰੱਖਿਆ ਸਥਿਤੀ ਦੇ ਤੇਜ਼ੀ ਨਾਲ ਵਿਗੜਨ ਵਿਚਾਲੇ ਅਫਗਾਨਿਸਤਾਨ ’ਚ ਵਿਕਾਸ ਬਾਰੇ ਵਿਚਾਰ-ਵਟਾਂਦਰੇ ਲਈ ਨਾਟੋ ਦੇਸ਼ਾਂ ਦੇ ਰਾਜਦੂਤ ਸ਼ੁੱਕਰਵਾਰ ਨੂੰ ਬੈਠਕ ਕਰ ਰਹੇ ਹਨ। ਨਾਟੋ ਦੇ ਇੱਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਬੋਲਦਿਆਂ ਕਿਹਾ ਕਿ ਨਾਟੋ ਦੇ ਜਨਰਲ ਸਕੱਤਰ ਜੇ. ਸਟੋਲਟਨਬਰਗ ਅਤੇ 30 ਰਾਜਦੂਤ ਬ੍ਰਸੇਲਜ਼ ’ਚ ਮੀਟਿੰਗ ’ਚ ਹਿੱਸਾ ਲੈ ਰਹੇ ਹਨ। ਅਧਿਕਾਰੀ ਨੇ ਕਿਹਾ, ‘‘ਸਹਿਯੋਗੀ ਅਫਗਾਨਿਸਤਾਨ ਦੀ ਸਥਿਤੀ ’ਤੇ ਲਗਾਤਾਰ ਸਲਾਹ-ਮਸ਼ਵਰੇ ਕਰ ਰਹੇ ਹਨ।’’
ਇਹ ਵੀ ਪੜ੍ਹੋ : EU ਦੀ ਤਾਲਿਬਾਨ ਨੂੰ ਚੇਤਾਵਨੀ, ਕਿਹਾ-ਹਿੰਸਾ ਨਾਲ ਸੱਤਾ ’ਤੇ ਕੀਤਾ ਕਬਜ਼ਾ ਤਾਂ ਭੁਗਤਣੇ ਪੈਣਗੇ ਨਤੀਜੇ
ਉਨ੍ਹਾਂ ਕਿਹਾ ਕਿ ਸਟੋਲਟਨਬਰਗ ‘‘ਸਹਿਯੋਗੀਆਂ ਅਤੇ ਅਫਗਾਨ ਅਧਿਕਾਰੀਆਂ ਦੇ ਨਾਲ ਨਿਯਮਿਤ ਸੰਪਰਕ ’ਚ ਹਨ।’’ ਅਸੀਂ ਅਫਗਾਨ ਅਧਿਕਾਰੀਆਂ ਅਤੇ ਬਾਕੀ ਕੌਮਾਂਤਰੀ ਭਾਈਚਾਰੇ ਨਾਲ ਤਾਲਮੇਲ ਜਾਰੀ ਰੱਖਿਆ ਹੋਇਆ ਹੈ। ਨਾਟੋ ਨੇ 2003 ’ਚ ਅਫਗਾਨਿਸਤਾਨ ’ਚ ਅੰਤਰਰਾਸ਼ਟਰੀ ਸੁਰੱਖਿਆ ਕਾਰਜਾਂ ਦੀ ਜ਼ਿੰਮੇਵਾਰੀ ਸੰਭਾਲੀ ਸੀ, ਜੋ ਯੂਰਪ ਅਤੇ ਉੱਤਰੀ ਅਮਰੀਕਾ ਤੋਂ ਬਾਹਰ ਇਸ ਦੀ ਪਹਿਲੀ ਵੱਡੀ ਮੁਹਿੰਮ ਸੀ। ਇਸ ਮੁਹਿੰਮ ਦਾ ਉਦੇਸ਼ ਸਰਕਾਰ ਨੂੰ ਸਥਿਰ ਕਰਨਾ, ਸਥਾਨਕ ਸੁਰੱਖਿਆ ਬਲਾਂ ਦਾ ਨਿਰਮਾਣ ਕਰਨਾ ਸੀ। ਅਮਰੀਕਾ ਦੀ ਅਗਵਾਈ ਵਾਲੇ ਫੌਜੀ ਗੱਠਜੋੜ ਨੇ 2014 ’ਚ ਅਫਗਾਨ ਸੁਰੱਖਿਆ ਬਲਾਂ ਨੂੰ ਸਿਖਲਾਈ ਦੇਣ ’ਤੇ ਧਿਆਨ ਕੇਂਦਰਿਤ ਕਰਨ ਲਈ ਯੁੱਧ ਮੁਹਿੰਮਾਂ ਨੂੰ ਬੰਦ ਕਰ ਦਿੱਤਾ ਸੀ।
ਵੋਕਹਾਰਟ ਨੇ ਸਪੂਤਨਿਕ ਦੇ ਉਤਪਾਦਨ ਤੇ ਸਪਲਾਈ ਲਈ ਦੁਬਈ ਦੀ ਕੰਪਨੀ ਨਾਲ ਕੀਤਾ ਸਮਝੌਤਾ
NEXT STORY