ਟੋਕੀਓ (ਵਾਰਤਾ): ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਦਫਤਰ ਕੰਪਲੈਕਸ ਵਿਚ ਇਕ ਪੁਲਸ ਅਧਿਕਾਰੀ ਨੇ ਜਾਂਚ ਚੌਕੀ ਦੇ ਟਾਇਲਟ ਵਿਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਜਾਪਾਨੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕਿਓਡੋ ਨਿਊਜ਼ ਏਜੰਸੀ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 4:40 ਵਜੇ ਕੰਪਾਊਂਡ ਦੇ ਪੱਛਮੀ ਗੇਟ ਨੇੜੇ ਇੱਕ ਟਾਇਲਟ ਕੈਬਿਨ ਵਿੱਚ ਪੀੜਤ ਦੀ ਲਾਸ਼ ਮਿਲੀ। ਪੁਲਸ ਅਧਿਕਾਰੀ ਦੇ ਸਿਰ 'ਤੇ ਜ਼ਖ਼ਮ ਸੀ। ਪੀੜਤ ਦੇ ਕੋਲ ਇੱਕ ਬੰਦੂਕ ਪਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਗੁਆਟੇਮਾਲਾ 'ਚ ਫੁੱਟਿਆ ਜਵਾਲਾਮੁਖੀ, ਕਰੀਬ ਇਕ ਲੱਖ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ
ਰਿਪੋਰਟ ਵਿਚ ਕਿਹਾ ਗਿਆ ਕਿ ਅਧਿਕਾਰੀ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ। ਉਸਦੇ ਸਾਥੀਆਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਫਿਰ ਅਧਿਕਾਰੀ ਨੂੰ ਟਾਇਲਟ ਵਿੱਚ ਪਾਇਆ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਪੁਲਸ ਅਧਿਕਾਰੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਹਾਲਾਂਕਿ ਘਟਨਾ ਸਥਾਨ 'ਤੇ ਕੋਈ ਸੁਸਾਈਡ ਨੋਟ ਨਹੀਂ ਸੀ। ਹਾਦਸੇ ਦੇ ਸਮੇਂ ਜਾਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਨਹੀਂ ਸਨ। ਕਿਸ਼ਿਦਾ ਇਸ ਸਮੇਂ ਅਫਰੀਕਾ ਅਤੇ ਸਿੰਗਾਪੁਰ ਦੀ ਯਾਤਰਾ 'ਤੇ ਹਨ। ਉਨ੍ਹਾਂ ਦੇ ਅੱਜ ਜਾਪਾਨ ਪਰਤਣ ਦੀ ਉਮੀਦ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੈਰਾਨੀਜਨਕ! 'ਛਿੱਕ' ਮਾਰਦੇ ਹੀ ਫਟ ਗਈਆਂ ਦਿਮਾਗ ਦੀਆਂ ਨਾੜਾਂ, ਕਰਾਉਣੀਆਂ ਪਈਆਂ ਤਿੰਨ ਸਰਜਰੀਆਂ
NEXT STORY