ਮਿਲਾਨ (ਸਾਬੀ ਚੀਨੀਆ) : ਨਵੇਂ ਸਾਲ 2023 ਨੂੰ ਜੀ ਆਇਆਂ ਕਹਿਣ ਲਈ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਆਪਸੀ ਸਾਂਝ ਹੋਰ ਮਜ਼ਬੂਤ ਕਰਦਿਆਂ ਮੈਦੋਲੇ ਰੈਸਟੋਰੈਂਟ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰਿਆ ਸੈਣੀ ਅਤੇ ਗੌਰਵ ਨੇ ਸਟੇਜ ਨੂੰ ਸੰਭਾਲਿਆ। ਜੱਜ ਦੀ ਜ਼ਿੰਮੇਵਾਰੀ ਮਨਿੰਦਰ ਸਿੰਘ, ਕਿੱਟੂ ਅਤੇ ਐਲੇਨਾ ਨੇ ਨਿਭਾਈ। ਇਸ ਮੌਕੇ ਕੁੜੀਆਂ, ਮੁੰਡਿਆਂ ਅਤੇ ਜੌੜੀਆਂ ਦੇ ਰੈਪ ਸ਼ੌਅ ਅਤੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜੇ.ਕੇ.ਪੈਲੇਸ ਵਿਚ ਇੰਡੀਆ ਤੇ ਪਾਕਿਸਤਾਨੀ ਭਾਈਚਾਰੇ ਨੇ ਜੰਮ ਕੇ ਖੁਸ਼ੀਆਂ ਮਨਾਈਆਂ।
ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਵਾਲਿਆਂ ਨੇ ਗਿੱਧੇ ਭੰਗੜੇ ਦਾ ਖ਼ੂਬ ਆਨੰਦ ਮਾਣਿਆ। ਮੁੱਖ ਪ੍ਰਬੰਧਕ ਬਿੱਟੂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਪੰਜਾਬੀ ਭਾਈਚਾਰੇ ਅਤੇ ਸੱਭਿਆਚਾਰ ਦੀ ਭਲਾਈ ਲਈ ਅਜਿਹੇ ਮੇਲੇ ਕਰਵਾਉਂਦੇ ਰਹਿਣਗੇ। ਇਸ ਮੌਕੇ ਮੰਨਾ ਫਗਵਾੜਾ, ਗਿੱਧਿਆ ਦੀ ਰਾਣੀ ਪਰਦੀਪ ਕੌਰ ,ਸੁੱਖ, ਬਿੱਕਰਮ ਬਾਵਾ, ਸਵਰਨਜੀਤ ਘੋਟੜਾ ਪ੍ਰਮੋਟਰ ਦੀਪ ਝੱਜ, ਐਂਕਰ ਅਤੇ ਪੱਗੜੀ ਕੋਚ ਮਨਦੀਪ ਸੈਣੀ ਵੀ ਉਚੇਚੇ ਤੌਰ 'ਤੇ ਮੌਜੂਦ ਸਨ।
1971 ਦੀ ਜੰਗ ’ਚ ਭਾਰਤ ਦੇ ਸਾਹਮਣੇ ਆਤਮਸਮਰਪਣ ਦਾ ਚਿੱਤਰ ਜਨਤਕ ਕਰ ਕੇ ਤਾਲਿਬਾਨ ਨੇ ਪਾਕਿ ਨੂੰ ਕੀਤਾ ਸ਼ਰਮਸਾਰ
NEXT STORY