ਲੰਡਨ (ਰਾਜਵੀਰ ਸਮਰਾ)—ਸਲੋਹ ਸ਼ਹਿਰ ਤੋਂ ਜੇਤੂ ਹੋਏ ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਵੱਲੋਂ ਗੁਰਦਵਾਰਾ ਗੁਰੂ ਨਾਨਕ ਦਰਬਾਰ ਗਰੇਵਜੈਡ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਧਾਰਮਿਕ ਸਮਾਗਮ ਕੀਤਾ ਗਿਆ।
ਇਸ ਮੌਕੇ 'ਤੇ ਗੁਰੂਦਵਾਰਾ ਗੁਰੂ ਨਾਨਕ ਦਰਬਾਰ 'ਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ 'ਤੇ ਸਲੋਹ 'ਤੇ ਗਰੈਵਜੈਡ ਦੇ ਹਜ਼ਾਰਾਂ ਲੇਬਰ ਪਾਰਟੀ ਵਰਕਰ ਤੇ ਢੇਸੀ ਪਰਿਵਾਰ ਦੇ ਨਜਦੀਕੀ ਰਿਸ਼ਤੇਦਾਰ ਇਸ ਧਾਰਮਿਕ ਸਮਾਗਮ 'ਚ ਸ਼ਾਮਲ ਹੋਏ।
ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇਸ ਇਤਿਹਾਸਕ ਜਿੱਤ ਲਈ ਸਮੂਹ ਦੋਸਤਾਂ, ਮਿੱਤਰਾਂ ਦਾ ਧੰਨਵਾਦ ਕਰਦਿਆਂ ਵਾਹਿਗੁਰੂ ਵੱਲੋਂ ਬਖ਼ਸ਼ੀ ਦਾਤ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨਾਂ ਕਿਹਾ ਕਿ ਇਸ ਜਿੱਤ ਲਈ ਸਲੋਹ ਨਿਵਾਸੀਆ ਨੇ ਦਿਨ ਰਾਤ ਇਕ ਕਰਕੇ ਇਹ ਜਿੱਤ ਹਾਸਿਲ ਕੀਤੀ ਹੈ ਉਸ ਲਈ ਉਹ ਸਲੋਹ ਨਿਵਾਸੀਆਂ ਦੇ ਸਦਾ ਰਿਣੀ ਰਹਿਣਗੇ। ਉਨਾਂ ਕਿਹਾ ਕਿ ਗਰੈਵਜੈਡ ਦੇ ਵੋਟਰਾਂ ਨੇ ਮੈਨੂੰ ਕੋਂਸਲਰ, ਮੇਅਰ ਬਣਾਇਆਂ ਗਿਆ ਤੇ ਸਲੋਹ ਦੇ ਵੋਟਰਾਂ ਨੇ ਸੰਸਦ ਮੈਂਬਰ ਬਣਾਕੇ ਇਤਿਹਾਸ ਸਿਰਜ ਦਿੱਤਾ ਗਿਆ। ਇਸ ਮੌਕੇ 'ਤੇ ਗੁਰੂਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਬੱਲ ਨੇ ਗਰੈਵਜੈਡ ਦੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਨਮਨਜੀਤ ਸਿੰਘ ਢੇਸੀ ਦੀ ਜਿੱਤ ਲਈ ਸਲੋਹ ਸ਼ਹਿਰ 'ਚ ਵੱਡੀ ਪੱਧਰ 'ਤੇ ਵਸਦੇ ਮੁਸਲਿਮ ਭੈਣ ਭਰਾਵਾਂ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ ਉਸ ਲਈ ਉਨਾਂ ਦਾ ਧੰਨਵਾਦ। ਉਨ੍ਹਾਂ ਕਿਹਾ ਕਿ ਸ. ਢੇਸੀ ਦਾ ਜਨਮ ਸਲੋਹ ਸ਼ਹਿਰ ਦਾ ਹੈ ਅਸੀਂ ਆਪਣਾ ਮੁੰਡਾ ਲੈਣ ਆਏ ਹਾਂ।
ਇਸ ਮੌਕੇ 'ਤੇ ਸਲੋਹ ਲੇਬਰ ਪਾਰਟੀ ਲੀਡਰ ਕੌਂਸਲਰ ਸੁਹੇਲ ਮੁਨੱਵਰ, ਪਹਿਲੇ ਸਿੱਖ ਲਾਡ ਇੰਦਰਜੀਤ ਸਿੰਘ, ਸ. ਕੁਲਵੰਤ ਸਿੰਘ ਢੇਸੀ ਤੇ ਸ. ਸਰਬਜੀਤ ਸਿੰਘ ਬਨੂੜ ਨੇ ਤਨਮਨਜੀਤ ਸਿੰਘ ਨੂੰ ਜਿੱਤ ਤੇ ਵਧਾਈ ਦਿੱਤੀ । ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਡਿਪਟੀ ਮੇਅਰ ਪੋਲ ਸੋਹਲ, ਕੌਂਸਲਰ ਨਾਜੀਰ, ਕੌਂਸਲਰ ਮੁਹੰਮਦ ਸਾਰੀਫ, ਕੌਂਸਲਰ ਅਵਤਾਰ ਕੋਰ, ਕਮਲਜੀਤ ਕੋਰ ਵੀ ਹਾਜ਼ਰ ਸਨ । ਇਸ ਮੌਕੇ 'ਤੇ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾ ਤੇ ਯਾਦਗਾਰੀ ਚਿੰਨ ਭੇਟ ਕੀਤਾ ਗਿਆ।
ਬੰਗਲਾਦੇਸ਼ ਦੀ ਪੀ. ਐੱਮ. ਨੇ ਮੋਦੀ ਨੂੰ ਲਿਖੀ ਚਿੱਠੀ, ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ
NEXT STORY