ਜੋਹਾਨਸਬਰਗ (ਭਾਸ਼ਾ)- ਦੱਖਣੀ ਅਫਰੀਕਾ ਦੇ ਉੱਤਰੀ ਲਿਮਪੋਪੋ ਸੂਬੇ ਵਿੱਚ ਇੱਕ ਖਾਨ ਵਿੱਚ ਮਜ਼ਦੂਰਾਂ ਨੂੰ ਲਿਜਾ ਰਹੇ ਇੱਕ ਟਰੱਕ ਅਤੇ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ ਵਿੱਚ 20 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਸਟਰਕਸ਼ਨ ਕੰਪਨੀ ਮੁਰੇ ਐਂਡ ਰੌਬਰਟਸ ਸੀਮੈਂਟੇਸ਼ਨ ਨੇ ਕਿਹਾ ਕਿ ਐਤਵਾਰ ਨੂੰ ਵਾਪਰੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਉਸਦੇ 17 ਕਰਮਚਾਰੀ ਸ਼ਾਮਲ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਇਨ੍ਹਾਂ ਮਜ਼ਦੂਰਾਂ ਨੂੰ ਜ਼ਿੰਬਾਬਵੇ ਸਰਹੱਦ ਨੇੜੇ ਮੁਸੀਨਾ ਵਿੱਚ ਵੈਨੇਸ਼ੀਆ ਖਾਨ ਵਿੱਚ ਲਿਜਾਇਆ ਜਾ ਰਿਹਾ ਸੀ। ਕੰਪਨੀ ਨੇ ਕਿਹਾ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਸਿੱਖਾਂ ਦੀ ਇਤਿਹਾਸਿਕ ਜਿੱਤ, ਕੈਲੀਫੋਰਨੀਆ 'ਚ ਹੁਣ ਦਸਤਾਰ ਸਜਾ ਕੇ ਚਲਾ ਸਕਣਗੇ ਮੋਟਰਸਾਈਕਲ
ਅਧਿਕਾਰੀਆਂ ਨੇ ਦੱਸਿਆ ਕਿ ਮਜ਼ਦੂਰ ਮਾਈਨਿੰਗ ਕੰਪਨੀ ਡੀ ਬੀਅਰਸ ਦੀ ਮਾਲਕੀ ਵਾਲੀ ਖਾਨ ਵਿਚ ਇਕ ਜ਼ਮੀਨਦੋਜ਼ ਪ੍ਰਾਜੈਕਟ 'ਤੇ ਕੰਮ ਕਰਨ ਜਾ ਰਹੇ ਸਨ। ਸੂਬਾਈ ਟਰਾਂਸਪੋਰਟ ਮੰਤਰੀ ਫਲੋਰੈਂਸ ਰੈਡਜ਼ਿਲਾਨੀ ਨੇ ਸੋਮਵਾਰ ਨੂੰ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਟਰੱਕਾਂ ਵਾਲਿਆਂ ਨੂੰ ਯਾਤਰਾ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, 'ਅਸੀਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਜ਼ਰੀਏ ਇਨ੍ਹਾਂ ਡਰਾਈਵਰਾਂ ਨੂੰ ਸੰਦੇਸ਼ ਦਿੰਦੇ ਹਾਂ ਕਿ ਉਹ ਇਹ ਯਕੀਨੀ ਬਣਾਉਣ ਕਿ ਵਾਹਨ ਸੜਕ 'ਤੇ ਚਲਾਉਣ ਯੋਗ ਹੈ ਜਾਂ ਨਹੀ, ਤਾਂ ਜੋ ਨਿਰਦੋਸ਼ ਲੋਕਾਂ ਦੀ ਜਾਨ ਨੂੰ ਬਚਾਇਆ ਜਾ ਸਕੇ।'
ਇਹ ਵੀ ਪੜ੍ਹੋ: ਅਮਰੀਕਾ ਦਾ ਰਾਸ਼ਟਰਪਤੀ ਬਣਿਆ ਤਾਂ ਖ਼ਤਮ ਕਰ ਦੇਵਾਂਗਾ ‘H-1B ਵੀਜ਼ਾ ਪ੍ਰੋਗਰਾਮ’, ਵਿਵੇਕ ਰਾਮਾਸਵਾਮੀ ਦਾ ਵਾਅਦਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਸਲਾਮਾਬਾਦ, ਕਾਬੁਲ ਨੂੰ ਸਾਂਝੇ ਟੀਚਿਆਂ ਨੂੰ ਹਾਸਲ ਕਰਨ ਲਈ ਮਿਲ ਕੇ ਕਰਨਾ ਚਾਹੀਦੈ ਕੰਮ : ਪਾਕਿ PM ਕੱਕੜ
NEXT STORY