ਕੀਵ (ਬਿਊਰੋ) ਰੂਸ ਨਾਲ ਚੱਲ ਰਹੇ ਯੁੱਧ ਦੇ ਵਿਚਕਾਰ ਯੂਕ੍ਰੇਨ ਦੇ ਲੜਾਕੂ ਹੈਲੀਕਾਪਟਰ ਸੜਕਾਂ ਦੇ ਬਹੁਤ ਨੇੜੇ ਉੱਡਦੇ ਨਜ਼ਰ ਆ ਰਹੇ ਹਨ। ਇਸ ਦ੍ਰਿਸ਼ ਦਾ ਇੱਕ ਵੀਡੀਓ ਖੁਦ ਯੂਕ੍ਰੇਨ ਦੇ ਰੱਖਿਆ ਮੰਤਰਾਲੇ ਨੇ ਸ਼ੇਅਰ ਕੀਤਾ ਹੈ। ਮਹਿਜ਼ ਅੱਠ ਸਕਿੰਟ ਦੇ ਇਸ ਵੀਡੀਓ ਨੂੰ ਰੱਖਿਆ ਮੰਤਰਾਲੇ ਦੇ ਟਵਿੱਟਰ ਹੈਂਡਲ 'ਤੇ 'ਯੂਕ੍ਰੇਨ ਵਿੱਚ ਤੁਹਾਡਾ ਸੁਆਗਤ ਹੈ' ਕੈਪਸ਼ਨ ਨਾਲ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ 'ਚ ਇਕ ਯੂਕ੍ਰੇਨ ਦਾ ਲੜਾਕੂ ਹੈਲੀਕਾਪਟਰ Mi-24V ਹਾਈਵੇਅ ਦੇ ਬਿਲਕੁਲ ਨੇੜੇ ਅਤੇ ਵਾਹਨਾਂ ਤੋਂ ਕੁਝ ਫੁੱਟ ਉੱਪਰ ਉੱਡਦਾ ਨਜ਼ਰ ਆ ਰਿਹਾ ਹੈ, ਜਿਸ ਨੂੰ ਹਾਈਵੇਅ 'ਤੇ ਜਾ ਰਹੇ ਇਕ ਕਾਰ ਚਾਲਕ ਨੇ ਰਿਕਾਰਡ ਕੀਤਾ ਸੀ।
ਪਾਇਲਟ ਰੂਸੀ ਹਮਲਿਆਂ ਤੋਂ ਬਚਣ ਲਈ ਉਠਾ ਰਹੇ ਜੋਖਮ
ਮੰਨਿਆ ਜਾ ਰਿਹਾ ਹੈ ਕਿ ਯੂਕ੍ਰੇਨ ਦੇ ਸੈਨਿਕ ਹਾਈਵੇਅ ਦੇ ਬਹੁਤ ਨੇੜੇ ਉਡਾਣ ਭਰ ਕੇ ਆਪਣੇ ਸੀਮਤ ਲੜਾਕੂ ਹੈਲੀਕਾਪਟਰ ਬੇੜੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵਾਹਨਾਂ ਤੋਂ ਕੁਝ ਫੁੱਟ ਦੀ ਦੂਰੀ 'ਤੇ ਹੀ ਉਡਾਣ ਭਰਨ ਵਾਲੇ ਇਨ੍ਹਾਂ ਲੜਾਕੂ ਹੈਲੀਕਾਪਟਰਾਂ ਦੇ ਪਾਇਲਟ 'ਚ ਜੇਕਰ ਥੋੜ੍ਹੀ ਜਿਹੀ ਵੀ ਗ਼ਲਤੀ ਹੋ ਜਾਂਦੀ ਹੈ ਤਾਂ ਇਸ ਕਾਰਨ ਕਈ ਜਾਨਾਂ ਜਾ ਸਕਦੀਆਂ ਹਨ। ਹਾਲਾਂਕਿ ਵੀਡੀਓ ਵਿੱਚ ਪਾਇਲਟ ਬਹਾਦਰੀ ਨਾਲ ਹੈਲੀਕਾਪਟਰ ਨੂੰ ਹਾਈਵੇਅ ਨੇੜੇ ਉਡਾਉਂਦੇ ਹੋਏ ਦਿਖਾਈ ਦੇ ਰਹੇ ਹਨ।ਪਰ ਇਹ ਸਭ ਦੇਖ ਰਾਹਗੀਰਾਂ ਦੇ ਪਸੀਨੇ ਛੁੱਟ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਜਲਦ ਹੋਵੇਗੀ CPC ਦੀ ਅਹਿਮ ਜਨਰਲ ਕਾਨਫਰੰਸ, ਸ਼ੀ ਦੇ ਤੀਜੇ ਕਾਰਜਕਾਲ ਲਈ ਪੇਸ਼ ਹੋਵੇਗਾ ਪ੍ਰਸਤਾਵ
ਰੂਸ 'ਪਾਵਰ ਗਰਿੱਡ' ਨੂੰ ਬਣਾ ਰਿਹਾ ਜੰਗ ਦਾ ਮੈਦਾਨ
ਯੂਕ੍ਰੇਨ ਨੇ ਵੀਰਵਾਰ ਨੂੰ ਰੂਸ 'ਤੇ ਆਪਣੇ ਊਰਜਾ ਗਰਿੱਡ ਨੂੰ ਜੰਗ ਦੇ ਮੈਦਾਨ ਵਿੱਚ ਬਦਲਣ ਦਾ ਦੋਸ਼ ਲਗਾਇਆ। ਯੂਕ੍ਰੇਨ ਦਾ ਕਹਿਣਾ ਹੈ ਕਿ ਪਾਵਰ ਗਰਿੱਡ 'ਤੇ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਦੇਸ਼ 'ਚ ਬਿਜਲੀ ਪ੍ਰਣਾਲੀ ਢਹਿ-ਢੇਰੀ ਹੋ ਗਈ ਹੈ, ਜਿਸ ਕਾਰਨ ਆਉਣ ਵਾਲੀ ਠੰਡ ਨੂੰ ਦੇਖਦੇ ਹੋਏ ਲੋਕ ਘਰ ਛੱਡਣ ਲਈ ਮਜਬੂਰ ਹੋ ਗਏ ਹਨ। ਯੂਕ੍ਰੇਨ ਦਾ ਦੋਸ਼ ਹੈ ਕਿ ਰੂਸ ਮੁੱਖ ਤੌਰ 'ਤੇ ਈਰਾਨ ਦੇ ਆਤਮਘਾਤੀ ਡਰੋਨਾਂ ਦੀ ਮਦਦ ਨਾਲ ਪਾਵਰ ਗਰਿੱਡ 'ਤੇ ਹਮਲੇ ਕਰ ਰਿਹਾ ਹੈ।
ਵਾਲ ਸਿੱਧੇ ਕਰਨ ਲਈ ਕੈਮੀਕਲ ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਹੋ ਸਕਦਾ ਹੈ ਕੈਂਸਰ
NEXT STORY