ਚੀਨ— ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਕਾਹਲੀ ਅਤੇ ਓਵਰਟੇਕ ਕਰਨ ਦੇ ਚੱਕਰ 'ਚ ਕਈ ਵਾਰ ਅਜਿਹੇ ਦਿਲ ਕੰਬਾਊ ਹਾਦਸੇ ਵਾਪਰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਅੰਦਰ ਤੱਕ ਹਿੱਲ ਜਾਂਦਾ ਹੈ। ਕੁਝ ਅਜਿਹਾ ਹੀ ਭਿਆਨਕ ਹਾਦਸਾ ਚੀਨ ਦੇ ਝੇਜ਼ੀਯਾਂਗ ਸੂਬੇ ਦੇ ਹਾਂਗਝੂ ਵਿਚ ਵਾਪਰਿਆ। ਦਰਅਸਲ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਸ 'ਚ ਸੌਂ ਰਹੀ ਬੱਚੀ ਹਾਦਸੇ ਤੋਂ ਬਾਅਦ ਉਛਲ ਕੇ ਵਿਚ ਹਾਈਵੇਅ 'ਤੇ ਜਾ ਡਿੱਗੀ। ਖੁਸ਼ਕਿਸਮਤੀ ਇਹ ਰਹੀ ਕਿ ਪਿੱਛੇ ਤੋਂ ਆਉਂਦੇ ਟਰੱਕ ਨੇ ਆਪਣੀ ਦਿਸ਼ਾ ਬਦਲ ਲਈ, ਨਹੀਂ ਤਾਂ ਉਸ ਲੜਕੀ ਦਾ ਬਚਣਾ ਨਾਮੁਮਕਿਨ ਸੀ। ਇਹ ਘਟਨਾ ਬੀਤੀ 29 ਅਗਸਤ 2017 ਦੀ ਹੈ ਅਤੇ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਰਿਕਾਰਡ ਹੋ ਗਈ। ਇਹ ਫੁਟੇਜ਼ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਵੀਡੀਓ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਬੇਕਾਬੂ ਹੋ ਕੇ ਕਾਰ ਅੱਗੇ ਚੱਲ ਰਹੇ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਜਾਂਦੀ ਹੈ। ਟੱਕਰ ਇੰਨੀ ਤੇਜ਼ ਹੈ ਕਿ ਕਾਰ ਪਲਟ ਕੇ ਘੜੀਸਦੀ ਹੋਈ ਕਾਫੀ ਅੱਗੇ ਚਲੀ ਜਾਂਦੀ ਹੈ ਅਤੇ ਇਸ ਦਰਮਿਆਨ ਕਾਰ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ ਅਤੇ ਉਸ 'ਚ ਸੌਂ ਰਹੀ 13 ਸਾਲ ਦੀ ਲੜਕੀ ਉਛਲ ਕੇ ਵਿਚ ਹਾਈਵੇਅ 'ਤੇ ਡਿੱਗ ਜਾਂਦੀ ਹੈ।
ਇਸ ਦੌਰਾਨ ਪਿੱਛੇ ਤੋਂ ਇਕ ਹੋਰ ਟਰੱਕ ਆਉਂਦਾ ਹੈ ਪਰ ਟਰੱਕ ਡਰਾਈਵਰ ਐਨ ਮੌਕੇ 'ਤੇ ਟਰੱਕ ਨੂੰ ਸਾਈਡ 'ਚ ਲੈ ਲੈਂਦਾ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਉਹ ਲੜਕੀ ਟਰੱਕ ਦੇ ਹੇਠਾਂ ਆ ਜਾਂਦੀ। ਇੰਨੀ ਦੇਰ ਵਿਚ ਇਕ ਵਿਅਕਤੀ ਉਸ ਲੜਕੀ ਕੋਲ ਆਉਂਦਾ ਹੈ ਅਤੇ ਉਸ ਨੂੰ ਚੁੱਕ ਕੇ ਲੈ ਜਾਂਦਾ ਹੈ। ਜਾਣਕਾਰੀ ਮੁਤਾਬਕ ਲੜਕੀ ਬਿਨਾਂ ਸੀਟ ਬੈਲਟ ਦੇ ਕਾਰ 'ਚ ਸੌਂ ਰਹੀ ਸੀ। ਉਸ ਦੀਆਂ ਕੁਝ ਹੱਡੀਆਂ ਵਿਚ ਫਰੈਕਚਰ ਹੋਇਆ ਹੈ।
ਇਸ ਦੇਸ਼ 'ਚ ਮਿਲੇ 57 ਲੱਖ ਸਾਲ ਪੁਰਾਣੇ ਮਨੁੱਖੀ ਪੈਰਾਂ ਦੇ ਨਿਸ਼ਾਨ
NEXT STORY