ਕਰਾਚੀ-ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ 'ਚ ਅਗਵਾ ਦੀ ਕੋਸ਼ਿਸ਼ ਦਾ ਵਿਰੋਧ ਕਰਨ 'ਤੇ 18 ਸਾਲਾ ਹਿੰਦੂ ਲੜਕੀ ਦੇ ਕਤਲ ਦੇ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਮੀਡੀਆ ਰਿਪੋਰਟ 'ਚ ਬੁੱਧਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ ਹੈ। ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਕ, ਸੋਮਵਾਰ ਨੂੰ ਪੂਜਾ ਕੁਮਾਰੀ ਉਦ ਨੇ ਸੁੱਕੁਰ ਦੇ ਰੋਹੀ 'ਚ ਅਗਵਾਕਾਰਾਂ ਦਾ ਵਿਰੋਧ ਕੀਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)
ਸੁੱਕੁਰ ਪੁਲਸ ਨੇ ਇਸ ਮਾਮਲੇ 'ਚ ਦੋਸ਼ੀ ਵਾਹਿਦ ਬਖ਼ਸ਼ ਲਸ਼ਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦੇ ਵਿਰੁੱਧ ਪਾਕਿਸਤਾਨ ਪੀਨਲ ਕੋਡ ਦੀਆਂ ਸਬੰਧਿਤ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਹੈ। ਖ਼ਬਰ ਮੁਤਾਬਕ, ਕਤਲ ਵਾਲੇ ਦਿਨ ਕਥਿਤ ਤੌਰ 'ਤੇ ਵਾਹਿਦ ਆਪਣੇ ਦੋ ਸਾਥੀਆਂ ਨਾਲ ਹਥਿਆਰ ਲੈ ਕੇ ਸਾਹਿਬ ਉਦ ਦੇ ਘਰ 'ਚ ਦਾਖ਼ਲ ਹੋਇਆ ਅਤੇ ਪੂਜਾ ਕੁਮਾਰੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਵਿਰੋਧ ਕਰਨ 'ਤੇ ਉਸ ਨੇ ਲੜਕੀ ਨੂੰ ਗੋਲੀ ਮਾਰ ਦਿੱਤੀ। ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਮੰਗਲਵਾਰ ਨੂੰ ਦੋਸ਼ੀ ਨੂੰ ਸਥਾਨਕ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਥੇ ਉਸ ਨੂੰ 10 ਦਿਨ ਦੀ ਪੁਲਸ ਰਿਮਾਂਡ 'ਚ ਭੇਜਿਆ ਗਿਆ।
ਇਹ ਵੀ ਪੜ੍ਹੋ : ਰੂਸ ਦੇ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਦਾ ਖ਼ਦਸ਼ਾ 'ਅਸਲ ਖ਼ਤਰਾ' : ਬਾਈਡੇਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਰੂਸ ਦੇ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਦਾ ਖ਼ਦਸ਼ਾ 'ਅਸਲ ਖ਼ਤਰਾ' : ਬਾਈਡੇਨ
NEXT STORY