ਸਿਡਨੀ— ਬੀਤੇ ਸਾਲ ਸਿਡਨੀ 'ਚ 56 ਸਾਲਾਂ 2 ਬੱਚਿਆਂ ਦੀ ਮਾਂ ਹਰਜੀਤ ਕੌਰ ਦੀ ਮੌਤ ਹੋ ਗਈ ਸੀ ਤੇ ਉਸ ਦੇ ਕਤਲ ਦਾ ਦੋਸ਼ੀ ਉਸ ਦੇ ਪਤੀ ਜਗਦੀਸ਼ ਸਿੰਘ ਨੂੰ ਮੰਨਿਆ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਜਗਦੀਸ਼ ਸਿੰਘ ਨੇ ਬੀਤੀ 15 ਜਨਵਰੀ ਨੂੰ ਜੇਲ 'ਚ ਖੁਦਕੁਸ਼ੀ ਕਰ ਲਈ। ਪੁਲਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਥਾਨਕ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਜਗਦੀਸ਼ ਸਿੰਘ ਨੇ 15 ਜਨਵਰੀ ਨੂੰ ਆਤਮ ਹੱਤਿਆ ਕੀਤੀ ਸੀ। ਪੁਲਸ ਨੇ ਅਜੇ ਮੌਤ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਹੈ। ਪਰਿਵਾਰ ਦੇ ਕਰੀਬੀ ਨੇ ਸਥਾਨਕ ਰੇਡੀਓ ਨਾਲ ਗੱਲ ਕਰਦਿਆਂ ਕਿਹਾ ਕਿ ਜਗਦੀਸ਼ ਦੇ ਘਰ ਪੁਲਸ ਉਸ ਦੇ ਬੱਚਿਆਂ ਨੂੰ ਜਗਦੀਸ਼ ਦੀ ਮੌਤ ਦੀ ਖਬਰ ਦੇਣ ਪਹੁੰਚੀ ਸੀ। ਪੁਲਸ ਨੇ ਅਜੇ ਕੁਝ ਨਹੀਂ ਦੱਸਿਆ ਕਿ ਜਗਦੀਸ਼ ਦੀ ਲਾਸ਼ ਪਰਿਵਾਰ ਨੂੰ ਕਦੋਂ ਸੌਂਪੀ ਜਾਵੇਗੀ।
ਅਮਰੀਕੀ ਰੱਖਿਆ ਸਕੱਤਰ ਨੇ ਮੰਨਿਆ, ਫੌਜੀ ਤਾਕਤ ਹੋਈ ਪਹਿਲਾਂ ਤੋਂ ਘੱਟ
NEXT STORY