ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ): ਯੂਕੇ ਸਰਕਾਰ ਦੁਆਰਾ ਅਫਗਾਨਿਸਤਾਨ ਦੇ ਸੰਕਟ ਦੌਰਾਨ ਸੈਂਕੜੇ ਅਫਗਾਨੀ ਸ਼ਰਨਾਰਥੀਆਂ ਨੂੰ ਯੂਕੇ ਵਿੱਚ ਲਿਆਂਦਾ ਜਾ ਰਿਹਾ ਹੈ। ਇਹਨਾਂ ਅਫਗਾਨੀ ਸ਼ਰਨਾਰਥੀਆਂ ਦੀ ਰਿਹਾਇਸ਼ ਲਈ ਵੀ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਅਫਗਾਨੀ ਲੋਕਾਂ ਦੀ ਰਿਹਾਇਸ਼ ਦੇ ਸਬੰਧ ਵਿੱਚ ਬਰਮਿੰਘਮ ਦੇ ਇੱਕ ਇਤਿਹਾਸਕ ਹੋਟਲ ਨੂੰ ਵੀ ਅਗਲੇ ਤਿੰਨ ਸਾਲਾਂ ਲਈ ਸੈਂਕੜੇ ਅਫਗਾਨੀ ਪਨਾਹ ਮੰਗਣ ਵਾਲਿਆਂ ਲਈ ਵਰਤਿਆ ਜਾ ਸਕਦਾ ਹੈ।
ਅਫਗਾਨੀ ਲੋਕਾਂ ਨੂੰ ਰਿਹਾਇਸ਼ ਦੇਣ ਦੇ ਮੰਤਵ ਨਾਲ ਬਰਮਿੰਘਮ ਸਿਟੀ ਸੈਂਟਰ ਦੇ ਇੱਕ ਖੂਬਸੂਰਤ 'ਰੌਟਨ ਹੋਟਲ' ਨੂੰ ਵਰਤਿਆ ਜਾ ਸਕਦਾ ਹੈ। ਬਰਮਿੰਘਮ ਵਿੱਚ ਐਲਗੇਸਟਰ ਸਟ੍ਰੀਟ, ਦਿਗਬੇਥ ਵਿਖੇ ਸਥਿਤ ਰੌਟਨ ਹੋਟਲ, ਜਿਸ ਵਿੱਚ ਇੱਕ ਵਾਰ 'ਚ 327 ਸ਼ਰਨਾਰਥੀਆਂ ਨੂੰ ਪਨਾਹ ਦੇਣ ਦੀ ਸਮਰੱਥਾ ਹੈ। ਸ਼ਰਨਾਰਥੀ ਰਿਹਾਇਸ਼ ਲਈ ਇਸ ਹੋਟਲ ਦੀ ਅਰਜ਼ੀ ਦਾਖਲ ਕੀਤੀ ਗਈ ਹੈ ਪਰ ਇਸ ਯੋਜਨਾ ਨੂੰ ਕਈ ਇਤਰਾਜ਼ਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਜੋਖਮ ਵਾਲੇ ਅਫਗਾਨਾਂ ਨੂੰ ਬਾਹਰ ਕੱਢਣ ਲਈ ਵਧੇਰੇ ਸਮੇਂ ਦੀ ਲੋੜ : ਹਿਊਮਨ ਰਾਈਟਸ ਵਾਚ
ਜਿਨ੍ਹਾਂ ਵਿੱਚ ਇਹ ਦਾਅਵੇ ਵੀ ਸ਼ਾਮਲ ਹਨ ਕਿ ਇੱਕ ਵਾਰ ਪਹਿਲਾਂ ਸ਼ਰਨਾਰਥੀਆਂ ਦੀ ਰਿਹਾਇਸ਼ ਵਜੋਂ ਵਰਤੇ ਜਾਣ ਵੇਲੇ 'ਮਲ-ਮੂਤਰ ਦੇ ਭਰੇ ਕੈਰੀਅਰ ਬੈਗ ਹੋਟਲ ਦੀਆਂ ਖਿੜਕੀਆਂ ਤੋਂ ਸੁੱਟੇ ਗਏ ਸਨ। ਇਸ ਲਈ ਅਗਲੇ ਹਫ਼ਤੇ (2 ਸਤੰਬਰ) ਨੂੰ ਕੌਂਸਲ ਦੀ ਲਾਇਸੈਂਸਿੰਗ ਕਮੇਟੀ ਦੁਆਰਾ ਇਸ ਅਰਜੀ 'ਤੇ ਵਿਚਾਰ ਕਰਕੇ ਆਪਣਾ ਫ਼ੈਸਲਾ ਦਿੱਤਾ ਜਾਵੇਗਾ। ਯੂਕੇ ਵਿੱਚ ਪਨਾਹ ਮੰਗਣ ਵਾਲਿਆਂ ਦੀ ਵੱਧਦੀ ਗਿਣਤੀ ਦੇ ਜਵਾਬ ਵਿੱਚ, ਹੋਟਲ ਇੱਥੇ ਆਉਣ ਵਾਲੇ ਲੋਕਾਂ ਨੂੰ ਸ਼ੁਰੂਆਤੀ ਰਿਹਾਇਸ਼ ਦੇਣ ਲਈ ਵਰਤਿਆ ਜਾਵੇਗਾ।
ਜੋਖਮ ਵਾਲੇ ਅਫਗਾਨਾਂ ਨੂੰ ਬਾਹਰ ਕੱਢਣ ਲਈ ਵਧੇਰੇ ਸਮੇਂ ਦੀ ਲੋੜ : ਹਿਊਮਨ ਰਾਈਟਸ ਵਾਚ
NEXT STORY