ਕਾਬੁਲ (ਭਾਸ਼ਾ): ਅਫਗਾਨਿਸਤਾਨ ਦੇ ਕੰਧਾਰ ਸੂਬੇ ਵਿਚ ਤਾਲਿਬਾਨ ਦੇ ਠਿਕਾਣਿਆਂ 'ਤੇ ਏਅਰਸਟ੍ਰਾਈਕ ਵਿਚ ਘੱਟੋ-ਘੱਟ 82 ਅੱਤਵਾਦੀ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਪੁਲਸ ਦੇ ਇਕ ਉੱਚ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਅਰਘਾਂਡਬ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿਚ ਸੁਰੱਖਿਆ ਬਲਾਂ ਨੇ ਸ਼ਨੀਵਾਰ ਰਾਤ ਕਾਰਵਾਈ ਸ਼ੁਰੂ ਕੀਤੀ। ਇਸ ਆਪਰੇਸ਼ਨ ਵਿਚ ਤਾਲਿਬਾਨ ਦੇ ਪ੍ਰਮੁੱਖ ਕਮਾਂਡਰ ਸਰਹਾਦੀ ਸਮੇਤ 82 ਅੱਤਵਾਦੀ ਮਾਰੇ ਗਏ। ਇੰਨਾ ਹੀ ਨਹੀਂ ਅੱਤਵਾਦੀਆਂ ਦੇ ਦੋ ਟੈਂਕ ਅਤੇ ਕਈ ਗੱਡੀਆਂ ਵੀ ਨਸ਼ਟ ਕਰ ਦਿੱਤੀਆਂ ਗਈਆਂ।
ਪੜ੍ਹੋ ਇਹ ਅਹਿਮ ਖਬਰ- ਇੰਡੋਨੇਸ਼ੀਆ 'ਚ ਜ਼ਮੀਨ ਖਿਸ਼ਕਣ ਅਤੇ ਹੜ੍ਹ ਨਾਲ 23 ਲੋਕਾਂ ਦੀ ਮੌਤ
ਸੂਬਾਈ ਪੁਲਸ ਬੁਲਾਰੇ ਨੇ ਦੱਸਿਆ ਕਿ ਅਸ਼ਾਂਤ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿਚ ਜੰਗੀ ਜਹਾਜ਼ਾਂ ਦੀ ਏਅਰਸਟ੍ਰਾਈਕ ਹਾਲੇ ਵੀ ਜਾਰੀ ਹੈ। ਕੰਧਾਰ ਸੂਬੇ ਦੇ ਕੁਝ ਹਿੱਸਿਆਂ ਵਿਚ ਸਰਗਰਮ ਤਾਲਿਬਾਨ ਅੱਤਵਾਦੀਆਂ ਵੱਲੋਂ ਹੁਣ ਤੱਕ ਇਸ ਏਅਰਸਟ੍ਰਾਈਕ ਦੇ ਬਾਰੇ ਵਿਚ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਹਾਲ ਹੀ ਵਿਚ ਅਫਗਾਨ ਸੈਨਾ ਨੇ ਫਰਯਾਬ ਅਤੇ ਬਾਗਲਾਨ ਸੂਬਿਆਂ ਵਿਚ ਮੁਹਿੰਮ ਚਲਾਈ ਸੀ ਜਿਸ ਵਿਚ ਘੱਟੋ-ਘੱਟ 35 ਤਾਲਿਬਾਨੀ ਅੱਤਵਾਦੀ ਮਾਰੇ ਗਏ ਸਨ। ਇਸ ਕਾਰਵਾਈ ਵਿਚ 33 ਅੱਤਵਾਦੀ ਜ਼ਖਮੀ ਵੀ ਹੋਏ ਸਨ।
ਪੜ੍ਹੋ ਇਹ ਅਹਿਮ ਖਬਰ- ਹਵਾ 'ਚ ਉੱਡਦਾ ਮਹਿਲ ਹੋਵੇਗਾ ਅਮਰੀਕੀ ਰਾਸ਼ਟਰਪਤੀ ਦਾ ਨਵਾਂ ਸੁਪਰਸੋਨਿਕ ਜਹਾਜ਼, ਜਾਣੋ ਖਾਸੀਅਤਾਂ
ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅਫਗਾਨੀ ਏਅਰ ਫੋਰਸ ਨੇ ਗੁਰਜੀਵਨ ਜ਼ਿਲ੍ਹੇ ਦੇ ਸਰਚਕਨ ਪਿੰਡ ਵਿਚ ਤਾਲਿਬਨ ਦੇ ਠਿਕਾਣਿਆਂ 'ਤੇ ਹਵਾਈ ਹਮਲਾ ਕੀਤਾ ਸੀ ਜਿਸ ਵਿਚ 26 ਅੱਤਵਾਦੀ ਮਾਰੇ ਗਏ ਸਨ।ਇਹੀ ਨਹੀਂ ਬਗਲਾਨ ਵਿਚ ਅਫਗਾਨ ਨੈਸ਼ਨਲ ਆਰਮੀ ਵੱਲੋਂ ਦਾਂਦ-ਏ-ਸ਼ਹਾਬੁਦੀਨ ਇਲਾਕੇ ਵਿਚ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜਿਸ ਵਿਚ 9 ਤਾਲਿਬਾਨੀ ਅੱਤਵਾਦੀ ਮਾਰੇ ਗਏ ਸਨ। ਮਰਨ ਵਾਲਿਆਂ ਵਿਚ ਤਾਲਿਬਾਨ ਦੇ 6 ਡਿਵੀਜ਼ਨਲ ਕਮਾਂਡਰ ਸ਼ਾਮਲ ਹਨ।
ਫਰਾਂਸ ’ਚ ਐਪਲ ਦੇ ਸਾਰੇ ਸਟੋਰ ਬੰਦ, ਜਾਣੋ ਕਾਰਨ
NEXT STORY