ਇੰਟਰਨੈਸ਼ਨਲ ਡੈਸਕ- ਅਮਰੀਕੀ ਪ੍ਰਸ਼ਾਸਨ ਦੀ ਇਕ ਹੋਰ ਸਖ਼ਤ ਕਾਰਵਾਈ ਸਾਹਮਣੇ ਆਈ ਹੈ, ਜਿੱਥੋਂ ਦੇ ਵਿਦੇਸ਼ ਵਿਭਾਗ ਨੇ ਚੀਨ 'ਚ ਤਾਇਨਾਤ ਇੱਕ ਡਿਪਲੋਮੈਟ ਨੂੰ ਇੱਕ ਚੀਨੀ ਔਰਤ ਨਾਲ ਪ੍ਰੇਮ ਸਬੰਧ ਰੱਖਣ ਦੇ ਦੋਸ਼ ਵਿੱਚ ਬਰਖਾਸਤ ਕਰ ਦਿੱਤਾ ਹੈ। ਔਰਤ 'ਤੇ ਚੀਨੀ ਕਮਿਊਨਿਸਟ ਪਾਰਟੀ ਨਾਲ ਸਬੰਧ ਹੋਣ ਦਾ ਦੋਸ਼ ਹੈ। ਇਹ ਮਾਮਲਾ ਹਾਲ ਹੀ ਵਿੱਚ ਲਾਗੂ ਕੀਤੀ ਗਈ ਪਾਬੰਦੀ ਦੇ ਤਹਿਤ ਪਹਿਲੀ ਕਾਰਵਾਈ ਮੰਨਿਆ ਜਾ ਰਿਹਾ ਹੈ ਜੋ ਅਮਰੀਕੀ ਕਰਮਚਾਰੀਆਂ ਨੂੰ ਚੀਨੀ ਨਾਗਰਿਕਾਂ ਨਾਲ ਅਜਿਹੇ ਨਿੱਜੀ ਸਬੰਧ ਰੱਖਣ ਤੋਂ ਰੋਕਦੀ ਹੈ।
ਇੱਕ ਰਿਪੋਰਟ ਦੇ ਅਨੁਸਾਰ ਇਹ ਪਾਬੰਦੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੇ ਕਾਰਜਕਾਲ ਦੇ ਆਖਰੀ ਦਿਨਾਂ ਦੌਰਾਨ ਲਗਾਈ ਗਈ ਸੀ। ਇਸ ਪਾਬੰਦੀ ਦੇ ਤਹਿਤ, ਚੀਨ ਵਿੱਚ ਤਾਇਨਾਤ ਅਮਰੀਕੀ ਸਰਕਾਰੀ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸੁਰੱਖਿਆ ਕਲੀਅਰੈਂਸ ਵਾਲੇ ਇਕਰਾਰਨਾਮੇ ਵਾਲੇ ਕਰਮਚਾਰੀਆਂ ਦੇ ਕਿਸੇ ਵੀ ਚੀਨੀ ਨਾਗਰਿਕ ਨਾਲ ਰੋਮਾਂਟਿਕ ਜਾਂ ਜਿਨਸੀ ਸਬੰਧ ਬਣਾਉਣ 'ਤੇ ਪਾਬੰਦੀ ਲਗਾਈ ਗਈ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; 4 ਵਾਰ MP ਰਹਿ ਚੁੱਕੇ ਸਾਬਕਾ ਕੇਂਦਰੀ ਮੰਤਰੀ ਨੇ ਦਿੱਤਾ ਅਸਤੀਫ਼ਾ, 17 ਸਾਥੀਆਂ ਸਣੇ ਛੱਡੀ ਪਾਰਟੀ
ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਕਿਹਾ ਕਿ ਡਿਪਲੋਮੈਟ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕਾਰਵਾਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੁਆਰਾ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਕੀਤੀ ਗਈ ਸੀ।
ਪਿਗੋਟ ਨੇ ਕਿਹਾ, "ਅੰਡਰ ਸੈਕਟਰੀ ਰੂਬੀਓ ਦੀ ਅਗਵਾਈ ਵਿੱਚ, ਅਸੀਂ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਬਣਾਈ ਰੱਖਾਂਗੇ। ਹਾਲਾਂਕਿ ਬਿਆਨ ਵਿੱਚ ਸ਼ਾਮਲ ਡਿਪਲੋਮੈਟ ਦਾ ਨਾਮ ਨਹੀਂ ਦੱਸਿਆ ਗਿਆ ਸੀ, ਪਰ ਡਿਪਲੋਮੈਟ ਅਤੇ ਉਸ ਦੀ ਚੀਨੀ ਪ੍ਰੇਮਿਕਾ ਨੂੰ ਸੱਜੇ-ਪੱਖੀ ਕਾਰਕੁਨ ਜੇਮਜ਼ ਓ'ਕੀਫ ਦੁਆਰਾ ਔਨਲਾਈਨ ਸਾਂਝਾ ਕੀਤੇ ਗਏ ਇੱਕ ਗੁਪਤ ਵੀਡੀਓ ਵਿੱਚ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ- ਹੁਣ ਜਨਾਨੀਆਂ ਨੂੰ ਅੱਤਵਾਦੀ ਬਣਾਵੇਗਾ ਜੈਸ਼ ! ਬ੍ਰਿਗੇਡ 'ਚ ਮਹਿਲਾ ਵਿੰਗ ਦੀ ਭਰਤੀ ਕੀਤੀ ਸ਼ੁਰੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾ ਡਾਲਰ ਤੇ ਨਾ ਦਿਰਹਮ ... ਭਾਰਤ-ਰੂਸ ਤੇਲ ਸੌਦੇ 'ਚ ਅਹਿਮ ਬਦਲਾਅ, ਭੁਗਤਾਨ ਨੂੰ ਲੈ ਕੇ ਚੁੱਕਿਆ ਵੱਡਾ ਕਦਮ
NEXT STORY