ਕਾਬੁਲ (ਭਾਸ਼ਾ): ਤਾਲਿਬਾਨ ਨੇ ਸੋਮਵਾਰ ਨੂੰ ਉਸ ਹਮਲੇ ਦੀ ਜ਼ਿੰਮੇਵਾਰੀ ਲਈ ਜਿਸ ਵਿਚ ਇਕ ਅਮਰੀਕੀ ਜਵਾਨ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਤਾਲਿਬਾਨ ਨੇ ਕਿਹਾ ਕਿ ਉਸ ਦੇ ਹਮਲਾਵਰਾਂ ਨੇ ਅਮਰੀਕਾ ਅਤੇ ਅਫਗਾਨਿਸਤਾਨ ਦੇ ਕਈ ਫੌਜੀਆਂ ਨੂੰ ਜ਼ਖਮੀ ਕਰ ਦਿੱਤਾ। ਏ.ਐੱਫ.ਪੀ. ਨੂੰ ਭੇਜੇ ਗਏ ਵਟਸਐਪ ਸੰਦੇਸ਼ ਵਿਚ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਉਸ ਦੇ ਹਮਲਾਵਰਾਂ ਨੇ ਐਤਵਾਰ ਦੇਰ ਰਾਤ ਕੁੰਦੁਜ ਚੇ ਚਾਰ ਡਾਰਾ ਜ਼ਿਲੇ ਵਿਚ ਇਕ ਅਮਰੀਕੀ ਗੱਡੀ ਨੂੰ ਉਡਾ ਦਿੱਤਾ। ਇਸ ਤੋਂ ਪਹਿਲਾਂ ਅਮਰੀਕੀ ਫੌਜ ਨੇ ਆਪਣੇ ਇਕ ਜਵਾਨ ਦੀ ਮੌਤ ਦੀ ਪੁਸ਼ਟੀ ਕੀਤੀ ਸੀ।
ਅਮਰੀਕੀ-ਅਫਗਾਨ ਬਲਾਂ ਨੇ ਇਸ ਬਾਰੇ ਵਿਚ ਤੁਰੰਤ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਇਹ ਘਟਨਾ ਅਜਿਹੇ ਸਮੇਂ ਵਿਚ ਵਾਪਰੀ ਜਦੋਂ ਅਮਰੀਕਾ ਅਤੇ ਤਾਲਿਬਾਨ ਅਮਰੀਕੀ ਫੌਜੀਆਂ ਨੂੰ ਵਾਪਸ ਭੇਜਣ ਸੰਬੰਧੀ ਇਕ ਸਮਝੌਤੇ ਦੇ ਨੇੜੇ ਹਨ। ਇਸ ਤੋਂ ਪਹਿਲਾਂ ਸਤੰਬਰ ਵਿਚ ਕਾਬੁਲ ਵਿਚ ਤਾਲਿਬਾਨ ਨੇ ਇਕ ਅਮਰੀਕੀ ਜਵਾਨ ਦੀ ਹੱਤਿਆ ਕਰ ਦਿੱਤੀ ਸੀ ਜਿਸ ਦੇ ਬਾਅਦ ਇਸ ਮਾਮਲੇ 'ਤੇ ਗੱਲਬਾਤ ਟਲ ਗਈ ਸੀ।
ਭਾਰਤੀ ਕੁੜੀ ਦਾ ਸੁਪਨਾ ਹੋਇਆ ਪੂਰਾ, ਕਰੇਗੀ ਨਾਸਾ ਦੀ ਸੈਰ
NEXT STORY