ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਬਕਰੀਦ ਦੇ ਮੌਕੇ 'ਤੇ ਤਾਲਿਬਾਨ ਦੇ 500 ਅੱਤਵਾਦੀਆਂ ਨੂੰ ਜੇਲ ਵਿਚੋਂ ਰਿਹਾਅ ਕੀਤਾ ਜਾਵੇਗਾ। ਸਰਕਾਰ ਵੱਲੋਂ ਇਹ ਕਦਮ ਅੱਤਵਾਦੀ ਸੰਗਠਨ ਤਾਲਿਬਾਨ ਦੇ ਬਕਰੀਦ 'ਤੇ ਤਿੰਨ ਦਿਨ ਦੀ ਜੰਗਬੰਦੀ ਦੀ ਘੋਸ਼ਣਾ ਦੇ ਬਾਅਦ ਚੁੱਕਿਆ ਗਿਆ। ਇਸ 'ਤੇ ਗਨੀ ਨੇ ਆਸ ਜ਼ਾਹਰ ਕੀਤੀ ਕਿ ਤਾਲਿਬਾਨ ਤਿੰਨ ਦਿਨ ਦੀ ਜੰਗਬੰਦੀ ਨੂੰ ਅੱਗੇ ਵਧਾਉਣ ਦਾ ਚਾਹਵਾਨ ਹੋਵੇਗਾ।
ਗਨੀ ਨੇ ਅੱਗੇ ਸਪੱਸ਼ਟ ਕੀਤਾ ਕਿ ਰਿਹਾਅ ਹੋਣ ਵਾਲੇ ਕੈਦੀਆਂ ਦੀ ਸੂਚੀ ਵਿਚ ਤਾਲਿਬਾਨ ਵੱਲੋਂ ਸੌਂਪੇ ਗਏ ਅੱਤਵਾਦੀਆਂ ਦੇ ਨਾਮ ਸ਼ਾਮਲ ਨਹੀਂ ਹਨ। ਉਹਨਾਂ ਨੇ ਕਿਹਾ ਕਿ ਤਾਲਿਬਾਨ ਦੀ ਸੂਚੀ ਵਿਚ ਸ਼ਾਮਲ 400 ਅੱਤਵਾਦੀ ਘਿਨਾਉਣੇ ਅਪਰਾਧ ਦੇ ਮਾਮਲੇ ਵਿਚ ਜੇਲ ਵਿਚ ਹਨ।ਇਹਨਾਂ ਦੀ ਮੁਕਤੀ ਦੇ ਸਵਾਲ 'ਤੇ ਰਾਸ਼ਟਰਪਤੀ ਅਫਗਾਨਿਸਤਾਨ ਦੇ ਬਜ਼ੁਰਗ ਨਾਗਰਿਕਾਂ ਦੀ ਇਕ ਸਭਾ ਬੁਲਾਉਣਾ ਚਾਹੁੰਦੇ ਹਨ। ਤਜਰਬੇਕਾਰ ਲੋਕਾਂ ਨਾਲ ਸਲਾਹ ਮਸ਼ਵਰੇ ਦੇ ਬਾਅਦ ਹੀ ਇਹਨਾਂ ਖਤਰਨਾਕ ਅੱਤਵਾਦੀਆਂ ਨੂੰ ਰਿਹਾਅ ਕਰਨ ਦੇ ਬਾਰੇ ਵਿਚ ਕੋਈ ਫੈਸਲਾ ਲਿਆ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਦੱਖਣੀ ਚੀਨ ਸਾਗਰ 'ਤੇ ਕੀਤੀ ਟਿੱਪਣੀ, ਭੜਕਿਆ ਚੀਨ
ਜਾਣਕਾਰੀ ਹੋਵੇ ਕਿ ਅੱਤਵਾਦ ਨਾਲ ਪੀੜਤ ਅਫਗਾਨਿਸਤਾਨ ਵਿਚ ਸ਼ਾਂਤੀ ਬਹਾਲੀ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪਰ ਹਾਲੇ ਤੱਕ ਸਰਕਾਰ ਅਤੇ ਤਾਲਿਬਾਨ ਦੇ ਵਿਚਾਲੇ ਸ਼ਾਂਤੀ ਵਾਰਤਾ ਸ਼ੁਰੂ ਨਹੀਂ ਹੋ ਪਾਈ ਹੈ। ਦੇਸ਼ ਵਿਚ ਸ਼ਾਂਤੀ ਬਹਾਲੀ ਦੀਆਂ ਕੋਸ਼ਿਸ਼ਾਂ ਦੀ ਸ਼ੁਰੂਆਤ ਫਰਵਰੀ ਵਿਚ ਅਮਰੀਕਾ ਅਤੇ ਤਾਲਿਬਾਨ ਦੇ ਵਿਚ ਦੋਹਾ ਵਿਚ ਹੋਏ ਇਕ ਸਮਝੌਤੇ ਦੇ ਬਾਅਦ ਹੋਈ। ਇਸ ਦੇ ਤਹਿਤ ਅਫਗਾਨ ਸਰਕਾਰ ਅਤੇ ਤਾਲਿਬਾਨ ਵਿਚਾਲੇ ਹੁਣ ਤੱਕ ਹਜ਼ਾਰਾਂ ਕੈਦੀਆਂ ਦੀ ਅਦਲਾ-ਬਦਲੀ ਹੋ ਚੁੱਕੀ ਹੈ। ਭਾਵੇਂਕਿ ਖਤਰਨਾਕ ਤਾਲਿਬਾਨ ਅੱਤਵਾਦੀਆਂ ਦੀ ਰਿਹਾਈ ਦੇ ਸਵਾਲ 'ਤੇ ਗੱਲ ਅਟਕ ਗਈ ਹੈ।
ਕੋਵਿਡ-19: ਬ੍ਰਿਟੇਨ ਨੇ ਈਦ ਦੇ ਮੱਦੇਨਜ਼ਰ ਸਖ਼ਤ ਤਾਲਾਬੰਦੀ ਨਿਯਮਾਂ ਦੀ ਕੀਤੀ ਘੋਸ਼ਣਾ
NEXT STORY