ਕਾਬੁਲ (ਭਾਸ਼ਾ)— ਪੂਰਬੀ ਅਫਗਾਸਿਤਾਨ ਵਿਚ ਬੁੱਧਵਾਰ ਨੂੰ ਪੁਲਸ ਹੈੱਡਕੁਆਰਟਰ ਨੇੜੇ ਇਕ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ 2 ਪੁਲਸ ਅਧਿਕਾਰੀਆਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 20 ਬੱਚੇ ਜ਼ਖਮੀ ਹੋ ਗਏ। ਲਗਮਾਨ ਸੂਬੇ ਦੇ ਗਵਰਨਰ ਦੇ ਬੁਲਾਰੇ ਅਸਦੁੱਲਾ ਦੌਲਤਜ਼ਾਈ ਨੇ ਦੱਸਿਆ ਕਿ ਪੁਲਸ ਹੈੱਡਕੁਆਰਟਰ ਦੀ ਇਮਾਰਤ ਨੇੜੇ ਹੋਏ ਬੰਬ ਧਮਾਕੇ ਦੀ ਚਪੇਟ ਵਿਚ ਨੇੜੇ ਦਾ ਇਕ ਮਦਰਸਾ ਵੀ ਨੁਕਸਾਨਿਆ ਗਿਆ। ਧਮਾਕੇ ਵਿਚ ਲੱਗਭਗ 20 ਵਿਦਿਆਰਥੀ ਅਤੇ 6 ਪੁਲਸ ਅਧਿਕਾਰੀ ਜ਼ਖਮੀ ਹੋ ਗਏ।
ਗ੍ਰਹਿ ਮੰਤਰਾਲੇ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਇਸ ਲਈ ਤਾਲਿਬਾਨ ਨੂੰ ਦੋਸ਼ੀ ਠਹਿਰਾਇਆ ਹੈ। ਬਾਗੀ ਸਮੂਹਾਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਮਿਲੀ ਹੈ। ਇਸ ਸਮੇਂ ਅਫਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਦੇ ਨਤੀਜਿਆਂ ਦਾ ਇੰਤਜ਼ਾਰ ਹੈ। ਚੋਣਾਂ ਪਿਛਲੇ ਮਹੀਨੇ ਹੋਈਆਂ ਸਨ। ਤਾਲਿਬਾਨ ਨੇ ਛੋਟੇ-ਵੱਡੇ ਕਈ ਹਮਲਿਆਂ ਵਿਚ ਲੋਕਤੰਤਰੀ ਵੋਟਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।
ਪਾਕਿ ਫਰਵਰੀ 2020 ਤੱਕ ਗ੍ਰੇ ਲਿਸਟ 'ਚ ਰਹੇਗਾ : FATF
NEXT STORY