ਕਾਬੁਲ – ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈਫ) ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਹਰ 5 ਵਿਚੋਂ 1 ਬੱਚਾ ਬਾਲ ਮਜ਼ਦੂਰੀ ਕਰਨ ਲਈ ਮਜਬੂਰ ਹੈ।
ਅਫਗਾਨਿਸਤਾਨ ’ਚ ਯੂਨੀਸੈਫ ਦੇ ਬੁਲਾਰੇ ਓਮਿਦੁਰਰਹਿਮਾਨ ਫਜ਼ਲ ਨੇ ਬੱਚਿਆਂ ਦੀ ਸੁਰੱਖਿਆ ਲਈ ਯੂਨੀਸੈਫ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਭਾਵੇਂ ਕੋਈ ਵੀ ਕਾਰਨ ਹੋਣ, ਯੂਨੀਸੈਫ ਬਾਲ ਮਜ਼ਦੂਰੀ ਦੇ ਸਾਰੇ ਰੂਪਾਂ ਨੂੰ ਖਤਮ ਕਰਨ ਲਈ ਵਚਨਬੱਧ ਹੈ। ਅਫਗਾਨਿਸਤਾਨ ਦੀ ‘ਟੋਲੋ ਨਿਊਜ਼’ ਅਨੁਸਾਰ ਕੁਝ ਕੰਮਕਾਜੀ ਬੱਚਿਆਂ ਨੇ ਅਫਗਾਨਿਸਤਾਨ ਦੀ ਇਸਲਾਮੀ ਅਮੀਰਾਤ ਸਰਕਾਰ ਨੂੰ ਸਿੱਖਿਆ ਦੇ ਮੌਕੇ ਅਤੇ ਜੀਵਨ ਜਿਊਣ ਦੀ ਬਿਹਤਰ ਸਥਿਤੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਚੀਨੀ ਏਅਰਲਾਈਨ ‘ਚਾਈਨਾ ਈਸਟਰਨ’ ਐਤਵਾਰ ਤੋਂ ਦਿੱਲੀ ਤੋਂ ਸ਼ੰਘਾਈ ਲਈ ਸ਼ੁਰੂ ਕਰੇਗੀ ਉਡਾਣ
NEXT STORY