ਕਾਬੁਲ-ਦੱਖਣੀ ਅਫਗਾਨਿਸਤਾਨ 'ਚ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਇਕ ਮਿੰਨੀ ਵੈਨ ਦੇ ਇੰਜਣ 'ਚ ਬੁੱਧਵਾਰ ਨੂੰ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਣ ਇਕੋ ਹੀ ਪਰਿਵਾਰ ਦੇ 10 ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਤਿੰਨ ਬੱਚੇ ਵੀ ਹਨ। ਦੱਖਣੀ ਉਰੋਜਗਾਨ ਦੇ ਸੂਬਾਈ ਪੁਲਸ ਬੁਲਾਰੇ ਅਹਿਮਦ ਸ਼ਾਹ ਸਾਹੇਲ ਨੇ ਕਿਹਾ ਕਿ ਪਰਿਵਾਰ ਇਕ ਵਿਆਹ ਸਮਾਰੋਹ ਤੋਂ ਪਰਤ ਰਿਹਾ ਸੀ ਜਦ ਉਨ੍ਹਾਂ ਦੀ ਮਿੰਨੀ ਵੈਨ ਹੇਲਮੰਡ ਨਦੀ 'ਚ ਅੰਸ਼ਕ ਰੂਪ ਨਾਲ ਡੁੱਬ ਗਈ।
ਇਹ ਵੀ ਪੜ੍ਹੋ -ਜਰਮਨੀ : IS ਦੇ ਮੈਂਬਰ ਇਮਾਮ ਨੂੰ ਸਾਢੇ 10 ਸਾਲ ਦੀ ਕੈਦ
ਸਾਹੇਲ ਨੇ ਕਿਹਾ ਕਿ ਵੈਨ ਦੇ ਪਾਣੀ 'ਚ ਡੁੱਬੇ ਹੋਣ ਕਾਰਣ ਪਰਿਵਾਰ ਦੇ ਮੈਂਬਰ ਗੱਡੀ 'ਚੋਂ ਨਿਕਲ ਨਹੀਂ ਸਕੇ ਅਤੇ ਵਧੇਰੇ ਦਬਾਅ ਅਤੇ ਪਾਣੀ ਇੰਜਣ 'ਚ ਦਾਖਲ ਹੋਣ ਕਾਰਣ ਧਮਾਕਾ ਹੋਇਆ ਅਤੇ ਗੱਡੀ ਦੇ ਅੰਦਰ ਅੱਗ ਲੱਗਣ ਕਾਰਣ ਉਸ 'ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ। ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਇਹ ਘਟਨਾ ਉਸ ਇਲਾਕੇ 'ਚ ਹੋਈ ਜਿਥੇ ਅੱਤਵਾਦੀ ਅਤੇ ਅਫਗਾਨ ਸੁਰੱਖਿਆ ਬਲ ਸਰਗਰਮ ਹਨ ਅਤੇ ਪੁਲਸ ਤੁਰੰਤ ਰਾਹਤ ਨਹੀਂ ਉਪਲੱਬਧ ਕਰਵਾ ਸਕੀ। ਇਸ ਦਰਮਿਆਨ ਮੀਡੀਆ ਪੈਰੋਕਾਰ ਸੰਗਠਨ 'ਨਵੀਂ' ਨੇ ਇਕ ਬਿਆਨ 'ਚ ਕਿਹਾ ਕਿ ਉੱਤਰੀ ਅਫਗਾਨਿਸਤਾਨ 'ਚ ਅਣਜਾਣ ਬੰਦੂਕਧਾਰੀਆਂ ਨੇ ਬਘਲਾਨ ਪੱਤਰਕਾਰ ਸੰਘ ਦੇ ਸਾਬਕਾ ਮੁਖੀ ਡਾ. ਖਲੀਲ ਨਾਮਰਗੋ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ -ਨਾਇਜ਼ੀਰੀਆ 'ਚ ਸ਼ੱਕੀ ਜਿਹਾਦੀ ਬਾਗੀਆਂ ਨੇ 10 ਲੋਕਾਂ ਦਾ ਕੀਤਾ ਕਤਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਜਰਮਨੀ : IS ਦੇ ਮੈਂਬਰ ਇਮਾਮ ਨੂੰ ਸਾਢੇ 10 ਸਾਲ ਦੀ ਕੈਦ
NEXT STORY