ਬਰਲਿਨ-ਜਰਮਨੀ 'ਚ ਇਕ ਕੱਟੜਪੰਥੀ ਮਸਜਿਦ ਦੇ ਇਕ ਸਾਬਕਾ ਇਮਾਮ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਦਾ ਮੈਂਬਰ ਹੋਣ ਦਾ ਬੁੱਧਵਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਸਾਢੇ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ। ਡੀ.ਪੀ.ਏ. ਸਮਾਚਾਰ ਏਜੰਸੀ ਦੀ ਖਬਰ ਮੁਤਾਬਕ, ਉੱਤਰੀ ਜਰਮਨੀ ਦੇ ਸੇਲੇ 'ਚ ਇਕ ਅਦਾਲਤ ਨੇ ਅਹਿਮਦ ਅਬਦੁੱਲ ਅਜੀਜ਼ ਅਬਦੁੱਲਾ ਏ.ਉਰਫ ਅਬੂ ਵਾਲਾ ਨੂੰ ਸਜ਼ਾ ਸੁਣਾਈ।
ਇਹ ਵੀ ਪੜ੍ਹੋ -ਨਾਇਜ਼ੀਰੀਆ 'ਚ ਸ਼ੱਕੀ ਜਿਹਾਦੀ ਬਾਗੀਆਂ ਨੇ 10 ਲੋਕਾਂ ਦਾ ਕੀਤਾ ਕਤਲ
ਅਦਾਲਤ ਨੇ ਪਾਇਆ ਕਿ ਅਬੂ ਵਾਲਾ ਅਤੇ ਉਸ ਦਾ ਗਿਰੋਹ ਉੱਤਰੀ ਅਤੇ ਪੱਛਮੀ ਜਰਮਨੀ 'ਚ ਨੌਜਵਾਨਾਂ ਨੂੰ ਕੱਟਰਪੰਥੀ ਬਣਾਉਂਦਾ ਸੀ ਅਤੇ ਆਈ.ਐੱਸ. ਦੇ ਕੰਟਰੋਲ ਵਾਲੇ ਖੇਤਰਾਂ 'ਚ ਭੇਜਦਾ ਸੀ। ਅਬੂ ਵਾਲਾ 37 ਸਾਲ ਇਰਾਕੀ ਨਾਗਰਿਕ ਹੈ ਅਤੇ ਉਸ 'ਤੇ ਸਤੰਬਰ 2017 ਤੋਂ ਮਾਮਲਾ ਚੱਲ ਰਿਹਾ ਸੀ। ਉਹ ਹਿਲਡਸ਼ਾਇਮ ਸ਼ਹਿਰ 'ਚ ਇਕ ਕੱਟੜਪੰਥੀ ਮਸਜਿਦ ਦਾ ਇਮਾਮ ਸੀ ਅਤੇ ਜਰਮਨੀ 'ਚ ਹੋਰ ਥਾਵਾਂ 'ਤੇ ''ਇਸਲਾਮ ਸੰਮੇਲਨ'' ਆਯੋਜਿਤ ਕਰਵਾਉਂਦਾ ਸੀ। ਜਰਮਨ ਅਧਿਕਾਰੀਆਂ ਨੇ ਮਸਜਿਦ ਦਾ ਸੰਚਾਲਨ ਕਰਨ ਵਾਲੇ ਸੰਗਠਨ 'ਤੇ ਮਾਰਚ 2017 'ਚ ਪਾਬੰਦੀ ਲੱਗਾ ਦਿੱਤੀ ਸੀ।
ਇਹ ਵੀ ਪੜ੍ਹੋ -ਪੁਤਿਨ ਦੀ ਸਾਊਦੀ ਅਰਬ ਤੇ ਅਮਰੀਕੀ ਨੇਤਾਵਾਂ ਨਾਲ ਸੰਪਰਕ ਦੀ ਕੋਈ ਯੋਜਨਾ ਨਹੀਂ : ਰੂਸ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਨਾਇਜ਼ੀਰੀਆ 'ਚ ਸ਼ੱਕੀ ਜਿਹਾਦੀ ਬਾਗੀਆਂ ਨੇ 10 ਲੋਕਾਂ ਦਾ ਕੀਤਾ ਕਤਲ
NEXT STORY