ਹੇਲਮੰਡ— ਅਫ਼ਗਾਨਿਸਤਾਨ ਦੇ ਹੇਲਮੰਡ ਸੂਬੇ 'ਚ ਇਕ ਮੁਹਿੰਮ ਦੌਰਾਨ ਅਮਰੀਕੀ ਫੌਜੀ ਜਹਾਜ਼ ਦੀ ਗੋਲੀਬਾਰੀ 'ਚ ਘੱਟੋ-ਘੱਟ 3 ਪੁਲਸ ਵਾਲੇ ਮਾਰੇ ਗਏ ਅਤੇ 2 ਹੋਰ ਜ਼ਖਮੀ ਹੋ ਗਏ। ਕਾਬੁਲ 'ਚ ਅਮਰੀਕੀ ਫੌਜ ਦੇ ਬਿਆਨ 'ਚ ਦੱਸਿਆ ਗਿਆ ਕਿ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਅਫ਼ਗਾਨਿਸਤਾਨ ਦੇ ਹੇਲਮੰਡ ਸੂਬੇ 'ਚ ਇਕ ਛਾਪੇ ਦੌਰਾਨ ਹੋਈ ਗੋਲੀਬਾਰੀ ਤੋਂ ਬਾਅਦ ਅਮਰੀਕੀ ਜਹਾਜ਼ ਦੀ ਜਵਾਬੀ ਗੋਲੀਬਾਰੀ 'ਚ ਅਫ਼ਗਾਨ ਸਰਹੱਦੀ ਪੁਲਸ ਦੇ ਅਧਿਕਾਰੀ ਮਾਰੇ ਗਏ। ਬਿਆਨ 'ਚ ਕਿਹਾ ਗਿਆ ਹੈ ਕਿ ਅਫ਼ਗਾਨੀ ਸਰਹੱਦੀ ਪੁਲਸ ਦੇ ਅਧਿਕਾਰੀਆਂ ਨੂੰ ਮਾਰਿਆ ਜਾਣਾ ਬਹੁਤ ਦੁਖਦਾਈ ਘਟਨਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਫੌਜ ਦੀ ਡੂੰਘੀ ਸੰਵੇਦਨਾ ਹੈ। ਹੇਲਮੰਡ ਸੂਬੇ ਦੇ ਗਵਰਨਰ ਦੇ ਬੁਲਾਰੇ ਉਮਰ ਜਵਾਕ ਨੇ ਦੱਸਿਆ ਕਿ ਇਸ ਹਾਦਸੇ 'ਚ 3 ਪੁਲਸ ਵਾਲਿਆਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ ਹਨ। ਅਫ਼ਗਾਨੀ ਅਤੇ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।
ਸਿਡਨੀ 'ਚ ਰਗਬੀ ਖਿਡਾਰੀ ਦੀ ਮੌਤ, ਫੇਸਬੁੱਕ 'ਤੇ ਪ੍ਰਸ਼ੰਸਕਾਂ ਨੇ ਸਾਂਝਾ ਕੀਤਾ ਦੁੱਖ
NEXT STORY